ਨਵੀਂ ਦਿੱਲੀ—ਹਾਲ ਹੀ 'ਚ ਮਹਿਲਾ ਕ੍ਰਿਕਟ ਟੀਮ 'ਚ ਮਚੇ ਬਵਾਲ ਅਤੇ ਉਸ ਤੋਂ ਬਾਅਦ ਹੋਈ ਕੋਚ ਰਮੇਸ਼ ਪੋਵਾਰ ਦੀ ਛੁੱਟੀ ਦੌਰਾਨ ਬੀ.ਸੀ.ਸੀ.ਆਈ. ਨੂੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਯਾਨੀ ਸੀ.ਓ.ਏ. ਦੇ ਦੋਵੇਂ ਮੈਂਬਰਾਂ ਵਿਚਕਾਰ ਮਤਭੇਦ ਦੀਆਂ ਖਬਰਾਂ ਖੂਬ ਚਰਚਾ 'ਚ ਰਹੀਆਂ ਹਨ। ਸੀ.ਓ.ਏ. ਚੀਫ ਵਿਨੋਦ ਰਾਏ ਅਤੇ ਉਨ੍ਹਾਂ ਨਾਲ ਮੈਂਬਰ ਡਾਇਨਾ ਐਡੂਲਜੀ ਵਿਚਕਾਰ ਈ-ਮੇਲ ਦੇ ਜਰੀਏ ਛਿੜੀ ਜੰਗ ਦੀ ਚਰਚਾ ਹਰ ਕੋਈ ਕਰ ਰਿਹਾ ਹੈ। ਸੀ.ਓ.ਏ. ਦੀ ਇਸ ਕਾਰਜਪ੍ਰਣਾਲੀ 'ਤੇ ਟੀਮ ਇੰਡੀਆ ਦੇ ਕਪਤਾਨ ਦਿਲੀਪ ਵੇਂਗਸਰਕਰ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨੀਂ ਦਿਨੀਂ ਸੀ.ਓ.ਏ. ਕ੍ਰਿਕਟ ਦੀ ਦੁਨੀਆ 'ਚ ਹੱਸੀ ਦਾ ਪਾਤਰ ਬਣ ਗਈ ਹੈ।
ਇਕ ਖਬਰ ਮੁਤਾਬਕ ਵੇਂਗਸਰਕਰ ਦਾ ਕਹਿਣਾ ਹੈ.' ਸੀ.ਓ.ਏ. 'ਚ ਇੰਨੀ ਦਿਨੀਂ ਕੁਝ ਹੋ ਰਿਹਾ ਹੈ ਅਸੀਂ ਜਿਵੇ ਸਾਬਕਾ ਕ੍ਰਿਕਟਰਸ ਲਈ ਚਿੰਤਾ ਦਾ ਵਿਸ਼ਾ ਹੈ। ਨੈਸ਼ਨਲ ਟੀਮ ਦੇ ਕੋਚਾਂ ਦੀ ਨਿਯੁਕਤੀ ਅਤੇ ਉਨ੍ਹਾਂ ਦੀ ਬਰਖਾਸਤਗੀ ਜਿਸ ਤਰ੍ਹਾਂ ਨਾਲ ਹੋਈ ਹੈ ਉਸ ਤੋਂ ਲੱਗਦਾ ਹੈ ਕਿ ਬੀ.ਸੀ.ਸੀ.ਆਈ. 'ਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਨਾਲ ਇਨ੍ਹਾਂ ਮਾਮਲਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ ਉਸਨੇ ਸੀ.ਓ.ਏ. ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ।' ਇਸ ਸਾਲ ਅਕਤੂਬਰ 'ਚ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਵੀ ਸੀ.ਓ.ਏ. ਦੀ ਆਲੋਚਨਾ ਕੀਤੀ ਸੀ।
ਹਾਲ ਹੀ 'ਚ ਡਾਇਨਾ ਐਡੂਲਜੀ ਅਤੇ ਵਿਨੋਦ ਰਾਏ ਦੀ ਗੱਲ ਹੋਈ ਈ-ਮੇਲ ਸੰਵਾਦ ਦੇ ਲੀਕ ਹੋਣ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਟੀਮ ਇੰਡੀਆ ਦੇ ਕੋਚ ਅਨਿਲ ਕੁੰਬਲੇ ਨੂੰ ਕਪਤਾਨ ਕੋਹਲੀ ਦੀ ਮਰਜੀ 'ਤੇ ਹੀ ਹਟਾਇਆ ਗਿਆ ਸੀ। ਵੇਂਗਸਰਕਰ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਕਾਫੀ ਹੈਰਾਨ ਵੀ ਹਨ। ਉਨ੍ਹਾਂ ਦਾ ਕਹਿਣਾ ਹੈ,' ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ। ਕਿਉਂ ਕੋਚਾਂ ਨੂੰ ਹਟਾਉਣਾ ਸੀ.ਓ.ਏ. ਦੇ ਅਧਿਕਾਰ ਖੇਤਰ 'ਚ ਆਉਂਦਾ ਵੀ ਹੈ ਜਾਂ ਨਹੀਂ।'
ਲਾਹਿੜੀ ਅਤੇ ਜੋਸ਼ੀ ਦੋਵੇਂ 10ਵੇਂ ਸਥਾਨ 'ਤੇ
NEXT STORY