ਬੇਲ (ਸਵਿਟਜ਼ਰਲੈਂਡ) (ਨਿਕਲੇਸ਼ ਜੈਨ) – ਕੋਵਿਡ-19 ਦੇ ਆਉਣ ਤੋਂ ਬਾਅਦ ਪਹਿਲੀ ਵਾਰ ਆਨ ਦਿ ਬੋਰਡ ਹੋ ਰਹੇ ਬੇਲ ਇੰਟਰਨੈਸ਼ਨਲ ਸ਼ਤਰੰਜ ਫੈਸਟੀਵਲ ਵਿਚ 960 ਤੇ ਰੈਪਿਡ ਤੋਂ ਬਾਅਦ ਕਲਾਸਿਕ ਟੂਰਨਾਮੈਂਟ ਵਿਚ ਵੀ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕਰ ਲਿਆ। ਕਲਾਸੀਕਲ ਫਾਰਮੈੱਟ ਵਿਚ ਅਜੇ ਤਕ 4 ਮੁਕਾਬਲਿਆਂ ਵਿਚ ਹਰਿਕ੍ਰਿਸ਼ਣਾ ਨੇ ਪਹਿਲੇ ਤਿੰਨ ਮੁਕਾਬਲੇ ਇੰਗਲੈਂਡ ਦੇ ਮਾਈਕਲ ਐਡਮਸ, ਅਜਰਬੈਜਾਨ ਦੇ ਆਰਕਡੀਜ਼ ਨਾਈਡਿਸ਼ ਤੇ ਮੇਜ਼ਬਾਨ ਸਵਿਟਜ਼ਰਲੈਂਡ ਦੇ ਨੋਇਲ ਸਟੂਡੇਰ ਨਾਲ ਡਰਾਅ ਖੇਡੇ ਜਦਕਿ ਚੌਥੇ ਮੁਕਾਬਲੇ ਵਿਚ ਉਸ ਨੇ ਸਭ ਤੋਂ ਅੱਗੇ ਚੱਲ ਰਹੇ ਜਰਮਨੀ ਦੇ ਨੌਜਵਾਨ ਖਿਡਾਰੀ ਵਿਨਸੇਂਟ ਕੇਮਰ ਨੂੰ ਹਰਾਉਂਦੇ ਹੋਏ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਸੈਮੀ ਸਲਾਵ ਓਪਨਿੰਗ ਵਿਚ ਹਰਿਕ੍ਰਿਸ਼ਣਾ ਨੇ ਓਪਨਿੰਗ ਵਿਚ ਹੀ ਆਪਣਾ ਘੋੜਾ ਕੁਰਬਾਨ ਕਰਦੇ ਹੋਏ ਕੇਮਰ ਦੇ 3 ਪਿਆਦੇ ਮਾਰ ਲਏ ਤੇ ਉਸ ਤੋਂ ਬਾਅਦ ਹਰਿਕ੍ਰਿਸ਼ਣਾ ਨੇ ਜਿੱਥੇ ਸਧੀਆਂ ਹੋਈਆਂ ਚਾਲਾਂ ਚੱਲੀਆਂ ਤਾਂ ਕੇਮਰ ਆਪਣੇ ਮੋਹਰਿਆਂ ਵਿਚਾਲੇ ਸਹੀ ਤਾਲਮੇਲ ਨਹੀਂ ਬਿਠਾ ਸਕਿਆ ਤੇ ਸਿਰਫ 37 ਚਾਲਾਂ ਵਿਚ ਉਸਨੇ ਹਾਰ ਮੰਨ ਲਈ।
ਅਗਲੇ ਰਾਊਂਡ ਵਿਚ ਹਰਿਕ੍ਰਿਸ਼ਣਾ ਉਸਦੇ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਪੋਲੈਂਡ ਦੇ ਵੋਜਟਸਜੇਕ ਨਾਲ ਮੁਕਾਬਲਾ ਖੇਡੇਗਾ। ਟੂਰਨਾਮੈਂਟ ਵਿਚ ਕਿਉਂਕਿ ਪੁਆਇੰਟ ਸਿਸਟਮ ਵੱਖਰੀ ਤਰ੍ਹਾਂ ਦਾ ਹੈ, ਇਸ ਲਈ ਜਿੱਤਣ 'ਤੇ 4 ਅੰਕ ਤੇ ਡਰਾਅ 'ਤੇ 1.5 ਅੰਕ ਦਿੱਤੇ ਜਾ ਰਹੇ ਹਨ ਤੇ ਇਸ ਤਰ੍ਹਾਂ ਨਾਲ 4 ਰਾਊਂਡਾਂ ਤੋਂ ਬਾਅਦ ਹਰਿਕ੍ਰਿਸ਼ਣਾ ਇੰਗਲੈਂਡ ਦੇ ਮਾਈਕਲ ਐਡਮਸ ਤੇ ਪੋਲੈਂਡ ਦੇ ਰਾਡੋਸਲਵਾ ਵੋਜਟਸਜੇਕ ਦੇ ਨਾਲ 8.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਹੈ।
ਆਨੰਦ ਦੀ ਲੀਜੈਂਡਸ ਆਫ ਚੈੱਸ ਟੂਰਨਾਮੈਂਟ 'ਚ ਲਗਾਤਾਰ ਚੌਥੀ ਹਾਰ
NEXT STORY