ਨਵੀਂ ਦਿੱਲੀ— 'ਕੋਸ਼ਿਸ਼ ਕਰਨ ਵਾਲਿਆ ਦੀ ਕਦੀ ਹਾਰ ਨਹੀਂ ਹੁੰਦੀ' ਇਹ ਲਾਈਨ ਪਾਕਿਸਤਾਨ ਦੀ ਬੱਲੇਬਾਜ਼ ਬਿਸਮਾਹ ਮਾਰੂਫ 'ਤੇ ਫਿੱਟ ਬੈਠ ਦੀ ਹੈ। ਇਕ ਸਮਾਂ ਸੀ ਜਦੋਂ ਇਸ ਖੱਬੇ ਹੱਥ ਦੀ ਬੱਲੇਬਾਜ਼ ਦਾ ਕਰੀਅਰ ਖਤਮ ਹੋਣ ਵਾਲਾ ਸੀ ਪਰ ਹੁਣ ਉਹ ਵੈਸਟਇੰਡੀਜ਼ 'ਚ ਵਰਲਡ ਟੀ-20 ਖੇਡ ਰਿਹਾ ਹੈ ਅਤੇ ਆਪਣੇ ਬੱਲੇ ਨਾਲ ਧਮਾਕਾ ਵੀ ਕਰ ਰਹੀ ਹੈ। ਬਿਸਮਾਹ ਮਾਰੂਫ ਨੇ ਐਤਵਾਰ ਨੂੰ ਭਾਰਤ ਖਿਲਾਫ ਖੇਡੇ ਗਏ ਮੁਕਾਬਲੇ 'ਚ ਸ਼ਾਨਦਾਰ ਅਰਧਸੈਂਕੜਾ ਲਗਾਇਆ ਸੀ। ਮਾਰੂਫ ਨੇ ਗਿਆਨਾ 'ਚ ਖੇਡੇ ਗਏ ਇਸ ਮੁਕਾਬਲੇ 'ਚ ਸ਼ਾਨਦਾਰ 53 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਖਿਲਾਫ ਵੀ ਉਨ੍ਹਾਂ ਨੇ 26 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਹਾਲਾਂਕਿ ਇਨ੍ਹਾਂ ਦੋਵਾਂ ਮੁਕਾਬਲਿਆਂ 'ਚ ਪਾਕਿਸਤਾਨ ਦੀ ਹਾਰ ਹੋਈ ਪਰ ਮਾਰੂਫ ਦੀ ਬੱਲੇਬਾਜ਼ੀ ਨੇ ਸਾਰਿਆ ਨੂੰ ਆਪਣਾ ਮੁਰੀਦ ਬਣਾਇਆ।
ਪਾਕਿਸਤਾਨ ਦੀ ਸਾਬਕਾ ਕਪਤਾਨ ਬਿਸਮਾਹ ਮਾਰੂਫ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਸਰਜਰੀ ਤੋਂ ਬਾਅਦ ਕਦੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰ ਸਕੇਗੀ। ਮਾਰੂਫ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਸਾਈਨਸ ਦੀ ਸਮੱਸਿਆ ਕਾਰਨ ਸਰਜਰੀ ਕਰਵਾਉਣੀ ਪਈ ਸੀ। ਇਸ ਸਰਜਰੀ ਕਾਰਨ ਮਾਰੂਫ ਨੂੰ ਦੇਖਣ 'ਚ ਸਮੱਸਿਆ ਹੋ ਰਹੀ ਸੀ ਪਰ ਉਨ੍ਹਾਂ ਨੂੰ ਸੁਧਾਰ ਕਰਦੇ ਹੋਏ ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ 'ਚ ਆਪਣੀ ਜਗ੍ਹਾ ਬਣਾਈ।
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜੁਲਾਈ 'ਚ ਟ੍ਰੈਨਿੰਗ ਦੌਰਾਨ ਮਾਰੂਫ ਨੂੰ ਧੁੰਦਲਾ ਦਿਖਣਾ ਸ਼ੁਰੂ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਡਾਕਟਰਾਂ ਨੇ ਜਲਦੀ ਹੀ ਸਰਜਰੀ ਕਰਾਉਣ ਦੀ ਸਲਾਹ ਦਿੱਤੀ। ਸਾਈਨਸ ਦੀ ਸਮੱਸਿਆ ਉਨ੍ਹਾਂ ਦੇ ਦਿਮਾਗ ਨਾਲ ਜੁੜੀ ਹੋਈ ਸੀ। ਡਾਕਟਰਾਂ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਨਾਕ ਵੀ ਸਾਬਤ ਹੋ ਸਕਦੀ ਹੈ। ਸਰਜਰੀ ਤੋਂ ਬਾਅਦ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਕ ਇੰਟਰਵਿਊ 'ਚ ਉਨ੍ਹਾਂ ਦੱਸਿਆ, ' ਇਹ ਬਹੁਤ ਚੁਣੌਤੀਪੂਰਨ ਸੀ। ਸਰਜਰੀ ਤੋਂ ਬਾਅਦ ਮੈਨੂੰ ਦਵਾਈਆਂ ਲੈਣੀਆਂ ਸੀ। ਮੇਰੀਆਂ ਅੱਖਾਂ 'ਤੇ ਅਸਰ ਪੈ ਰਿਹਾ ਸੀ, ਇਸ ਦੌਰਾਨ ਮੈਨੂੰ ਮੈਦਾਨ 'ਤੇ ਜਾਣ 'ਚ ਸਮਾਂ ਲੱਗਾ' ਮਾਰੂਫ ਨੇ ਕਿਹਾ,' ਇਹ ਕਾਫੀ ਨਿਰਾਸ਼ਾਜਨਕ ਸੀ। ਇਕ ਸਮੇਂ ਮੈਨੂੰ ਲੱਗਾ ਸੀ ਕਿ ਮੈਂ ਕਦੀ ਕ੍ਰਿਕਟ ਮੈਦਾਨ 'ਤੇ ਦੁਬਾਰਾ ਨਹੀਂ ਖੇਡ ਸਕਾਂਗੀ।'
ਜਦੋਂ ਗਰਲਫ੍ਰੈਂਡ ਨਾਲ ਡਿਨਰ ਲਈ ਪਹੁੰਚੇ ਰੋਨਾਲਡੋ ਪੀ ਗਏ 25 ਲੱਖ ਦੀ ਸ਼ਰਾਬ
NEXT STORY