ਸਪੋਰਟਸ ਡੈਸਕ: ਟੈਸਟ ਫਾਰਮੈਟ ਨੂੰ ਕ੍ਰਿਕਟ ਦਾ ਸਭ ਤੋਂ ਔਖਾ ਫਾਰਮੈਟ ਮੰਨਿਆ ਜਾਂਦਾ ਹੈ, ਇੱਥੇ ਹੀ ਖਿਡਾਰੀ ਦੀ ਅਸਲ ਪ੍ਰੀਖਿਆ ਹੁੰਦੀ ਹੈ। ਇੱਕ ਟੈਸਟ ਮੈਚ ਪੰਜ ਦਿਨ ਚੱਲਦਾ ਹੈ। ਅਜਿਹੀ ਸਥਿਤੀ 'ਚ, ਕਿਸੇ ਵੀ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਹੋਣਾ ਪੈਂਦਾ ਹੈ, ਤਾਂ ਹੀ ਉਹ ਟੈਸਟ 'ਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ। ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਰਿੱਕੀ ਪੋਂਟਿੰਗ, ਬ੍ਰਾਇਨ ਲਾਰਾ, ਸਟੀਵ ਸਮਿਥ, ਜੈਕ ਕੈਲਿਸ ਸ਼ਾਨਦਾਰ ਟੈਸਟ ਖਿਡਾਰੀ ਰਹੇ ਹਨ। ਪਰ ਬ੍ਰਾਇਨ ਲਾਰਾ ਨੇ 21 ਸਾਲ ਪਹਿਲਾਂ ਟੈਸਟ ਕ੍ਰਿਕਟ 'ਚ ਜੋ ਰਿਕਾਰਡ ਬਣਾਇਆ ਸੀ, ਉਸਨੂੰ ਅੱਜ ਤੱਕ ਕਿਸੇ ਵੀ ਬੱਲੇਬਾਜ਼ ਨੇ ਨਹੀਂ ਤੋੜਿਆ ਹੈ।
ਬ੍ਰਾਇਨ ਲਾਰਾ ਨੇ 400 ਦੌੜਾਂ ਦੀ ਖੇਡੀ ਜ਼ਬਰਦਸਤ ਪਾਰੀ
ਅਪ੍ਰੈਲ 2004 'ਚ, ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਇੱਕ ਟੈਸਟ ਮੈਚ ਖੇਡਿਆ ਗਿਆ ਸੀ, ਜੋ ਡਰਾਅ 'ਤੇ ਖਤਮ ਹੋਇਆ। ਇਸ ਮੈਚ 'ਚ ਵੈਸਟਇੰਡੀਜ਼ ਵੱਲੋਂ ਬ੍ਰਾਇਨ ਲਾਰਾ ਨੇ ਅਜਿਹੀ ਪਾਰੀ ਖੇਡੀ ਜਿਸਦੀ ਉਦਾਹਰਣ ਅੱਜ ਵੀ ਦਿੱਤੀ ਜਾਂਦੀ ਹੈ। ਉਸਨੇ ਟੈਸਟ ਮੈਚ 'ਚ ਨਾਬਾਦ ਰਹਿੰਦੇ ਹੋਏ 400 ਦੌੜਾਂ ਦੀ ਪਹਾੜ ਜਿਡੀ ਪਾਰੀ ਖੇਡੀ। ਉਹ ਕ੍ਰਿਕਟ ਜਗਤ ਦਾ ਇਕਲੌਤਾ ਬੱਲੇਬਾਜ਼ ਹੈ ਜੋ ਕਿ ਟੈਸਟ ਮੈਚ 'ਚ 400 ਦੌੜਾਂ ਦੀ ਬਣਾ ਸਕਿਆ। ਉਸ ਤੋਂ ਇਲਾਵਾ ਅੱਜ ਤੱਕ ਕੋਈ ਵੀ ਅਜਿਹਾ ਨਹੀਂ ਕਰ ਸਕਿਆ। ਖਾਸ ਗੱਲ ਇਹ ਹੈ ਕਿ ਇੰਗਲੈਂਡ ਖਿਲਾਫ ਟੈਸਟ ਮੈਚ ਚ ਅੱਜ ਦੇ ਹੀ ਦਿਨ 12 ਅਪ੍ਰੈਲ ਨੂੰ ਲਾਰਾ ਨੇ 400 ਦੌੜਾਂ ਦੀ ਪਾਰੀ ਖੇਡੀ ਸੀ।
ਵੈਸਟਇੰਡੀਜ਼ ਦੀ ਟੀਮ ਨੇ 751 ਦੌੜਾਂ ਬਣਾਈਆਂ
ਜਦੋਂ ਵੈਸਟਇੰਡੀਜ਼ ਇੰਗਲੈਂਡ ਖਿਲਾਫ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰਿਆ ਤਾਂ ਡੈਰੇਨ ਗੰਗਾ ਸਿਰਫ਼ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਬ੍ਰਾਇਨ ਲਾਰਾ ਤੀਜੇ ਨੰਬਰ 'ਤੇ ਕ੍ਰੀਜ਼ 'ਤੇ ਆਏ ਅਤੇ 582 ਗੇਂਦਾਂ 'ਤੇ ਕੁੱਲ 400 ਦੌੜਾਂ ਬਣਾਈਆਂ। ਆਪਣੀ ਪਾਰੀ 'ਚ, ਉਸਨੇ 43 ਚੌਕੇ ਅਤੇ ਚਾਰ ਛੱਕੇ ਲਗਾਏ ਅਤੇ ਇੱਕ ਇਤਿਹਾਸਕ ਰਿਕਾਰਡ ਬਣਾਇਆ। ਉਸ ਤੋਂ ਇਲਾਵਾ, ਰਿਡਲੇ ਜੈਕਬਸ ਨੇ ਮੈਚ 'ਚ 107 ਦੌੜਾਂ ਦੀ ਪਾਰੀ ਖੇਡੀ। ਲਾਰਾ ਦੇ ਕਾਰਨ ਹੀ ਵੈਸਟਇੰਡੀਜ਼ ਦੀ ਟੀਮ ਨੇ 751 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ ਸਿਰਫ਼ 285 ਦੌੜਾਂ 'ਤੇ ਸਿਮਟ ਗਈ। ਫਿਰ ਦੂਜੀ ਪਾਰੀ 'ਚ ਇੰਗਲੈਂਡ ਨੇ 5 ਵਿਕਟਾਂ ਦੇ ਨੁਕਸਾਨ 'ਤੇ 422 ਦੌੜਾਂ ਬਣਾਈਆਂ ਅਤੇ ਮੈਚ ਡਰਾਅ ਹੋ ਗਿਆ।
ਟੈਸਟ ਮੈਚ ਵਿੱਚ 400 ਦੌੜਾਂ ਦੀ ਪਾਰੀ ਖੇਡਣਾ ਬਹੁਤ ਦੂਰ ਦੀ ਗੱਲ ਹੈ। ਬ੍ਰਾਇਨ ਲਾਰਾ ਤੋਂ ਬਾਅਦ ਕੋਈ ਵੀ ਬੱਲੇਬਾਜ਼ ਟੈਸਟ ਵਿੱਚ 390 ਦੌੜਾਂ ਦਾ ਸਕੋਰ ਪਾਰ ਨਹੀਂ ਕਰ ਸਕਿਆ ਹੈ। ਲਾਰਾ ਤੋਂ ਬਾਅਦ, ਆਸਟ੍ਰੇਲੀਆ ਦੇ ਮੈਥਿਊ ਹੇਡਨ ਟੈਸਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹਨ। ਉਸਨੇ ਜ਼ਿੰਬਾਬਵੇ ਖਿਲਾਫ ਟੈਸਟ ਮੈਚ ਵਿੱਚ 380 ਦੌੜਾਂ ਦੀ ਪਾਰੀ ਖੇਡੀ।
ਭਾਰਤ ਨੇ 2031 ਏ. ਐੱਫ. ਸੀ. ਏਸ਼ੀਆਈ ਕੱਪ ਦੀ ਮੇਜ਼ਬਾਨੀ ਲਈ ਲਾਈ ਬੋਲੀ
NEXT STORY