ਡਰਬੀ– ਪਾਕਿਸਤਾਨੀ ਬੱਲੇਬਾਜ਼ ਖੁਸ਼ਦਿਲ ਸ਼ਾਹ ਦੇ ਖੱਬੇ ਹੱਥ ਦੇ ਅੰਗੂਠੇ ਵਿਚ ਫ੍ਰੈਕਚਰ ਹੋਇਆ ਹੈ ਤੇ ਉਹ 3 ਹਫਤਿਆਂ ਤਕ ਕ੍ਰਿਕਟ ਤੋਂ ਦੂਰ ਰਹੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਹ ਜਾਣਕਾਰੀ ਦਿੱਤੀ। ਅਜੇ ਤਕ ਸਿਰਫ ਇਕ ਟੀ-20 ਕੌਮਾਂਤਰੀ ਕ੍ਰਿਕਟ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਸ਼ਾਹ ਨੂੰ ਸ਼ਨੀਵਾਰ ਨੂੰ ਇੱਥੇ ਟ੍ਰੇਨਿੰਗ ਸੈਸ਼ਨ ਵਿਚ ਸੱਟ ਲੱਗੀ।
ਪੀ. ਸੀ. ਬੀ. ਨੇ ਬਿਆਨ 'ਚ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਖੁਸ਼ਦਿਲ ਸ਼ਾਹ ਡਰਬੀ 'ਚ ਸ਼ਨੀਵਾਰ ਨੂੰ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਫ੍ਰੈਕਚਰ ਦੇ ਕਾਰਨ ਤਿੰਨ ਹਫਤੇ ਤਕ ਬਾਹਰ ਹੋ ਗਏ ਹਨ। ਬੋਰਡ ਨੇ ਕਿਹਾ- ਖੁਸ਼ਦਿਲ ਟੀਮ ਦੇ ਮੈਂਬਰਾਂ ਦੇ ਵਿਚ ਆਪਸ 'ਚ ਚੱਲ ਰਹੇ ਚਾਰ ਦਿਨਾਂ ਮੈਚ ਦਾ ਹਿੱਸਾ ਨਹੀਂ ਹਨ ਤੇ ਉਹ ਦੂਜੇ ਚਾਰ ਦਿਨਾਂ ਮੈਚ ਵੀ ਚੋਣ ਦੇ ਲਈ ਉਪਲੱਬਧ ਨਹੀਂ ਹੋਣਗੇ, ਜੋ 24-27 ਜੁਲਾਈ ਤਕ ਡਰਬੀ 'ਚ ਖੇਡਿਆ ਜਾਵੇਗਾ।
ਪਾਕਿਸਤਾਨ ਦੀ ਟੀਮ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੀਆਂ ਤਿਆਰੀਆਂ ਲਈ ਅਜੇ ਆਪਣੇ ਖਿਡਾਰੀਆਂ ਦੀਆਂ ਹੀ ਦੋ ਟੀਮਾਂ ਬਣਾ ਕੇ ਚਾਰ ਦਿਨਾ ਮੈਚ ਖੇਡ ਰਹੀ ਹੈ। ਪਾਕਿਸਤਾਨ ਇੰਗਲੈਂਡ ਦੌਰੇ 'ਤੇ 3 ਟੈਸਟ ਤੇ ਇੰਨੇ ਹੀ ਟੀ-20 ਮੈਚਾਂ ਦੀਆਂ ਲੜੀਆਂ ਖੇਡੇਗਾ। ਪਹਿਲਾ ਟੈਸਟ ਓਲਡ ਟ੍ਰੈਫਰਡ ਵਿਚ 5 ਅਗਸਤ ਤੋਂ ਖੇਡਿਆ ਜਾਵੇਗਾ।
ਸਿਬਲੀ ਨੇ ਗੇਂਦ 'ਤੇ ਕੀਤਾ ਲਾਰ ਦਾ ਇਸਤੇਮਾਲ, ਅੰਪਾਇਰ ਨੇ ਸੈਨੇਟਾਈਜ਼ ਕੀਤੀ ਗੇਂਦ
NEXT STORY