ਨਵੀਂ ਦਿੱਲੀ (ਬਿਊਰੋ)— ਹਾਰਦਿਕ ਪੰਡਯਾ ਅਤੇ ਵੈਸਟਇੰਡੀਜ਼ ਦੇ ਕਿਰੋਨ ਪੋਲਾਰਡ ਭਾਵੇਂ ਹੀ ਅਲੱਗ-ਅਲੱਗ ਟੀਮਾਂ ਦੇ ਹੋਣ, ਪਰ ਦੋਨਾਂ ਦੀ ਦੋਸਤੀ ਭਰਾਵਾਂ ਵਰਗੀ ਹੀ ਹੈ। ਪਰ ਇਸ ਦੋਸਤੀ ਦੇ ਚੱਕਰ ਵਿਚ ਇਕ ਵਾਰ ਪੰਡਯਾ ਗ੍ਰਿਫਤਾਰ ਹੁੰਦੇ-ਹੁੰਦੇ ਬਚੇ ਸਨ।ਇਹ ਕਿੱਸਾ ਭਾਰਤੀ ਟੀਮ ਦੇ ਇਸ ਸਾਲ ਦੇ ਵੈਸਟਇੰਡੀਜ਼ ਦੌਰੇ ਦਾ ਹੈ। ਜਦੋਂ ਪੰਡਯਾ ਨੂੰ ਕਿਰੋਨ ਪੋਲਾਰਡ ਦੀ ਦੋਸਤੀ ਭਾਰੀ ਪੈ ਗਈ ਅਤੇ ਉਹ ਪੁਲਸ ਦੇ ਹੱਥ ਚੜ੍ਹਨ ਤੋਂ ਬੱਚ ਗਏ। ਪਰ ਇਹ ਹਕੀਕਤ ਨਹੀਂ, ਸਗੋਂ ਪੋਲਾਰਡ ਨੇ ਮਕਾਮੀ ਪੁਲਸ ਨਾਲ ਮਿਲ ਕੇ ਜੋ ਪ੍ਰੈਂਕ ਕੀਤਾ ਸੀ, ਉਸਦਾ ਹਿੱਸਾ ਹੈ।
ਆਈ.ਪੀ.ਐੱਲ. ਕਾਰਨ ਬਣੇ ਦੋਸਤ
ਪੰਡਯਾ ਨੇ ਇੱਕ ਚੈਟ ਸ਼ੋਅ ਵਿਚ ਇਸਦਾ ਰਾਜ ਖੋਲਿਆ। ਇਸਦੀ ਹਕੀਕਤ ਜਾਣ ਕੇ ਤੁਸੀ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।ਦਰਅਸਲ ਪੰਡਯਾ ਅਤੇ ਪੋਲਾਰਡ ਆਲਰਾਊਂਡਰ ਹਨ। ਦੋਨੋਂ ਹੀ ਆਈ.ਪੀ.ਐੱਲ. ਵਿਚ ਮੁੰਬਈ ਇੰਡੀਅਨਸ ਵੱਲੋਂ ਖੇਡਦੇ ਹਨ। ਅਜਿਹੇ ਵਿਚ ਦੋਨਾਂ ਵਿਚਾਲੇ ਚੰਗੀ ਦੋਸਤੀ ਹੈ। ਮੁੰਬਈ ਇੰਡੀਅਨਸ ਦੀ ਸਾਲ 2015 ਅਤੇ 2017 ਦੀ ਖਿਤਾਬੀ ਜਿੱਤ ਵਿਚ ਦੋਨਾਂ ਨੇ ਅਹਿਮ ਰੋਲ ਨਿਭਾਇਆ ਸੀ।
2017 ਦੇ ਵੈਸਟਇੰਡੀਜ਼ ਦੌਰੇ ਦੀ ਘਟਨਾ
ਪੰਡਯਾ ਨੇ ਇੱਕ ਚੈਟ ਸ਼ੋਅ ਵਿਚ ਇਸ ਵਾਕਏ ਦਾ ਜ਼ਿਕਰ ਕੀਤਾ ਕਿ ਕਿਵੇਂ ਪੋਲਾਰਡ ਨੇ ਇੱਕ ਪੁਲਸ ਵਾਲੇ ਨਾਲ ਮਿਲ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਪਰ ਪੁ ਿਲਸ ਵਾਲੇ ਦੀ ਇੱਕ ਗਲਤੀ ਨਾਲ ਪੋਲਾਰਡ ਦਾ ਭੰਡਾਫੋੜ ਹੋ ਗਿਆ ਅਤੇ ਉਹ ਇਸ ਪ੍ਰੈਂਕ ਨੂੰ ਸਮਝ ਗਏ। ਪੰਡਯਾ ਨੇ ਇਸ ਚੈਟ ਸ਼ੋਅ ਵਿਚ ਦੱਸਿਆ ਕਿ ਉਨ੍ਹਾਂ ਨੂੰ ਪੋਲਾਰਡ ਉੱਤੇ ਵਿਸ਼ਵਾਸ ਸੀ ਕਿ ਜੇਕਰ ਉਹ ਵੈਸਟਇੰਡੀਜ਼ ਵਿਚ ਉਨ੍ਹਾਂ ਨਾਲ ਘੁੰਮ ਰਹੇ ਹਨ ਤਾਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਪਰ ਅਜਿਹਾ ਕੁੱਝ ਨਹੀਂ ਹੋਇਆ, ਉਲਟਾ ਪੰਯਾ ਆਫਤ ਵਿਚ ਫਸ ਗਏ। ਕਿਉਂਕਿ ਪੋਲਾਰਡ ਨਾਲ ਘੁੰਮਦੇ ਸਮੇਂ ਇਕ ਪੁਲਸ ਵਾਲੇ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।
ਚੈਟ ਸ਼ੋਅ ਵਿਚ ਪੰਡਯਾ ਨੇ ਖੋਲਿਆ ਪ੍ਰੈਂਕ ਦਾ ਰਾਜ
ਪੰਡਯਾ ਨੇ ਇਸ ਚੈਟ ਸ਼ੋਅ ਵਿਚ ਐਂਕਰ ਗੌਰਵ ਕਪੂਰ ਨੂੰ ਦੱਸਿਆ ਕਿ- ਮੈਨੂੰ ਸ਼ੁਰੂ ਤੋਂ ਹੀ ਇਹ ਪਤਾ ਸੀ ਕਿ ਇਹ ਇਕ ਪ੍ਰੈਂਕ ਹੈ। ਪਰ ਫਿਰ ਵੀ ਵਿਚ-ਵਿਚ ਇਕ ਵਾਰ ਹਾਲਤ ਵਿਗੜ ਗਈ। ਇਸਦੇ ਬਾਵਜੂਦ ਮੈਂ ਆਪਣਾ ਆਪਾ ਨਹੀਂ ਖੋਇਆ ਅਤੇ ਇਸ ਮੁਸੀਬਤ ਤੋਂ ਬਾਹਰ ਨਿਕਲਣ ਲਈ ਭਾਰਤੀ ਟੀਮ ਦੇ ਆਪਣੇ ਸਾਥੀਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਮੇਰਾ ਸ਼ੱਕ ਤਦ ਹੋਰ ਪੱਕਾ ਹੋ ਗਿਆ, ਜਦੋਂ ਉਸ ਪੁਲਸ ਵਾਲੇ ਨੂੰ ਮੈਂ ਕਿਸੇ ਨੂੰ ਫੋਨ ਲਗਾਉਂਦੇ ਵੇਖਿਆ। ਜਿਸ ਸਮੇਂ ਪੁਲਸ ਵਾਲੇ ਫੋਨ ਲਗਾ ਰੱਖਿਆ ਸੀ। ਉਸ ਸਮੇਂ ਫੋਨ ਦਾ ਸਪੀਕਰ ਵਾਲਾ ਹਿੱਸਾ ਹੇਠਾਂ ਸੀ। ਬਸ ਫਿਰ ਕੀ ਸੀ ਪੋਲਾਰਡ ਦੇ ਇਸ ਪ੍ਰੈਂਕ ਦਾ ਰਾਜ ਖੁੱਲ ਗਿਆ।
ਪੋਲਾਰਡ ਹੁੰਦੇ ਕੋਈ ਡਰ ਨਹੀਂ
ਇਸਦੇ ਬਾਅਦ ਪੋਲਾਰਡ ਨੇ ਮੇਰੇ ਤੋਂ ਪੁੱਛਿਆ ਕਿ-“ਇੰਨਾ ਸਭ ਹੋਣ ਦੇ ਬਾਅਦ ਵੀ ਤੂੰ ਸ਼ਾਂਤ ਕਿਵੇਂ ਸੀ ਤਾਂ ਮੈਂ ਪੋਲਾਰਡ ਨੂੰ ਕਿਹਾ ਕਿ ਜਦੋਂ ਤੱਕ ਤੂੰ ਮੇਰੇ ਨਾਲ ਹੈ, ਤਦ ਤੱਕ ਮੈਨੂੰ ਕਿਸੇ ਗੱਲ ਦਾ ਡਰ ਨਹੀਂ। ਨਿਰਭੈ ਤੁਹਾਡੇ ਸ਼ਹਿਰ ਵਿਚ ਘੁੰਮ ਸਕਦਾ ਹਾਂ।
ਰਿਕਾਰਡਾਂ ਦਾ ਬਾਦਸ਼ਾਹ ਕੋਹਲੀ, ਜਾਣੋ ਟੈਸਟ ਮੈਚ ਦੇ ਪਹਿਲੇ ਦਿਨ ਹੀ ਵਿਰਾਟ ਦੇ ਨਾਂ ਰਹੇ ਖਾਸ ਰਿਕਾਰਡ
NEXT STORY