ਨਾਟਿੰਘਮ- ਗੇਂਦਬਾਜ਼ੀ 'ਚ ਉਹ ਖੁਦ ਨੂੰ ਮੈਚ ਜੇਤੂ ਸਾਬਿਤ ਕਰ ਚੁੱਕਾ ਹੈ ਪਰ ਫੀਲਡਿੰਗ ਕੋਚ ਆਰ. ਸ਼੍ਰੀਧਰ ਅਨੁਸਾਰ ਜਸਪ੍ਰੀਤ ਬੁਮਰਾਹ ਆਪਣੀ ਸਖਤ ਮਿਹਨਤ ਅਤੇ ਸਮਰਪਣ ਕਾਰਣ ਪਿਛਲੇ 2 ਸਾਲਾਂ 'ਚ ਆਪਣੀ ਫੀਲਡਿੰਗ 'ਚ ਬੇਸ਼ਕੀਮਤੀ ਸੁਧਾਰ ਕਰਨ ਵਾਲੇ ਖਿਡਾਰੀਆਂ 'ਚ ਸ਼ਾਮਲ ਹੋ ਚੁੱਕਾ ਹੈ। ਬੁਮਰਾਹ ਦੇ 'ਸਲਿੰਗ ਐਕਸ਼ਨ' ਨੂੰ ਸਮਝਣਾ ਦੁਨੀਆਭਰ ਦੇ ਬੱਲੇਬਾਜ਼ਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ ਪਰ ਉਹ ਫੀਲਡਿੰਗ 'ਚ ਖਾਸ ਨਹੀਂ ਸਨ।
ਸ਼੍ਰੀਧਰ ਨੇ ਕਿਹਾ ਕਿ ਫਿਟਨੈੱਸ ਦੇ ਵਧਦੇ ਪੱਧਰ ਨਾਲ ਖਿਡਾਰੀਆਂ ਦੀ ਮਾਨਸਿਕਤਾ ਅਤੇ ਫਿਰ ਅਸੀਂ ਉਸ 'ਚ ਫੀਲਡਿੰਗ ਦੇ ਤਕਨੀਕੀ ਪਹਿਲੂਆਂ, ਜਾਗਰੂਕਤਾ ਅਤੇ ਉਮੀਦਾਂ ਨੂੰ ਜੋੜ ਦਿੰਦੇ ਹਾਂ। ਇਸ ਲਈ ਇਨ੍ਹਾਂ ਸਾਰਿਆਂ ਦੇ ਜੋੜ ਨਾਲ ਨਿਸ਼ਚਤ ਤੌਰ 'ਤੇ ਉਸ ਨੂੰ ਫੀਲਡਿੰਗ 'ਚ ਸੁਧਾਰ ਕਰਨ ਦੀ ਮਦਦ ਮਿਲੀ ਹੈ।
ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਰਿਵਾਰਾਂ ਨੂੰ ਖਿਡਾਰੀਆਂ ਨਾਲ ਰਹਿਣ ਦੇਣ ਦੀ ਇਜਾਜ਼ਤ ਦੇਣ ਤੋਂ ਯੂਸਫ ਖਫਾ
NEXT STORY