ਮੂਲਾਪਾਡੂ : ਕਪਤਾਨ ਸ਼ਿਖਾ ਪਾਂਡੇ (31 ਦੌੜਾਂ ਅਤੇ 33 ਦੌੜਾਂ 'ਤੇ 5 ਵਿਕਟਾਂ) ਦੇ ਕਮਾਲ ਦਾ ਆਲਰਾਊਂਡ ਪ੍ਰਦਰਸ਼ਨ ਨਾਲ ਇੰਡੀਆ ਵੂਮੈਨ ਰੈੱਡ ਨੇ ਇੰਡੀਆ ਵੂਮੈਨ ਬਲਿਊ ਟੀਮ ਨੂੰ ਐਤਵਾਰ ਨੂੰ ਨੇੜਲੇ ਮੁਕਾਬਲੇ ਵਿਚ 15 ਦੌੜਾਂ ਨਾਲ ਹਰਾ ਕੇ ਮਹਿਲਾ ਚੈਲੰਜਰ ਟਰਾਫੀ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।

ਇੰਡੀਆ ਵੂਮੈਨ ਰੈੱਡ ਨੇ 49.2 ਓਵਰਾਂ ਵਿਚ 183 ਦੌੜਾਂ ਬਣਾਉਣ ਤੋਂ ਬਾਅਦ ਇੰਡੀਆ ਵੂਮੈਨ ਬਲਿਊ ਨੂੰ 47.2 ਦੌੜਾਂ 'ਤੇ ਢੇਰ ਕਰ ਦਿੱਤਾ। ਰੈੱਡ ਟੀਮ ਦੀ ਕਪਤਾਨ ਸ਼ਿਖਾ ਪਾਂਡੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 10 ਓਵਰਾਂ ਵਿਚ 33 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਤਰੁਨੰਮਬਾਨੂ ਪਠਾਨ ਨੇ ਆਪਣੀ ਕਪਤਾਨੀ ਦਾ ਬਾਖੂਬੀ ਦਾ ਸਾਥ ਦਿੰਦਿਆਂ 9.2 ਓਵਰਾਂ ਵਿਚ 22 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇੰਡੀਆ ਵੂਮੈਨ ਬਲਿਊ ਗਰੁੱਪ ਵਿਚ ਦੋਵੇਂ ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਸੀ ਪਰ ਫਈਨਲ ਵਿਚ ਉਹ ਆਪਣੇ ਪ੍ਰਦਰਸ਼ਨ ਨੂੰ ਦੋਹਰਾ ਨਹੀਂ ਸਕੀ।
ਅੰਤਰਰਾਸ਼ਟਰੀ ਪਤੰਗ ਉਤਸਵ ਦੌਰਾਨ ਮੁੱਖ ਮੰਤਰੀ ਨੇ ਲੜਾਏ ਪੇਚੇ
NEXT STORY