ਸਪੋਰਟਸ ਡੈਸਕ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਆਪਣੀ ਪਤਨੀ, ਭੈਣ ਅਤੇ ਜੀਜੇ ਨਾਲ ਧਰਮਸ਼ਾਲਾ ਸਟੇਡੀਅਮ ਪੁੱਜੇ। ਉਨ੍ਹਾਂ ਦੇ ਹੈਲੀਕਾਪਟਰ ਦੀ ਲੈਂਡਿੰਗ ਵੀ ਧਰਮਸ਼ਾਲਾ ਸਟੇਡੀਅਮ ਵਿਚ ਕਰਵਾਈ ਗਈ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਦੌਰਾਨ ਹਿਮਾਚਲ ਪੁਲਸ ਵੱਲੋਂ ਸੀ.ਐੱਮ. ਮਾਨ ਨੂੰ ਗਾਰਡ ਆਫ ਆਨਰ ਨਾਲ ਵੀ ਸਨਮਾਨਿਤ ਕੀਤਾ ਗਿਆ। ਇੱਥੋਂ ਸੀ.ਐੱਮ. ਭਗਵੰਤ ਮਾਨ ਦਾ ਕਾਫਲਾ ਸਰਕਟ ਹਾਊਸ ਧਰਮਸ਼ਾਲਾ ਲਈ ਰਵਾਨਾ ਹੋਇਆ। ਹੋ ਸਕਦਾ ਹੈ ਕਿ ਭਗਵੰਤ ਮਾਨ ਆਪਣੇ ਪਰਿਵਾਰ ਸਣੇ ਪੰਜਾਬ ਅਤੇ ਰਾਜਸਥਾਨ ਵਿਚਾਲੇ ਹੋਣ ਵਾਲਾ ਮੈਚ ਵੇਖਣ ਲਈ ਸਟੇਡੀਅਮ ਜਾਣ।
ਨਿਸ਼ਾਨੇਬਾਜ਼ ਗੁਰਜੋਤ ਅਤੇ ਗਨੇਮਤ ਨੂੰ ਇਟਲੀ 'ਚ ਸਿਖਲਾਈ ਲੈਣ ਦੀ ਮਿਲੀ ਇਜਾਜ਼ਤ
NEXT STORY