ਨਵੀਂ ਦਿੱਲੀ—ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੇ ਸਾਹਮਣੇ ਹੁਣ ਆਪਣੀ ਕੰਪਨੀ 'ਚ ਬਣੇ ਰਹਿਣ ਅਤੇ ਕਮੈਂਟਰੀ ਕਰਨ 'ਚੋਂ ਕਿਸੇ ਨੂੰ ਚੁਣਨ ਦਾ ਵਿਕਲਪ ਹੈ। ਇੱਕ ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਿਤਾਂ ਦੇ ਟਕਰਾਵ ਦੇ ਮੱਦੇਨਜਰ ਗਾਵਸਕਰ 'ਤੇ ਦਬਾਅ ਬਣਾਇਆ ਹੈ।
ਗਾਵਸਕਰ ਸਪੋਰਟਸ ਮੈਨੇਜਮੈਂਟ ਕੰਪਨੀ-ਪ੍ਰੋਫੇਸ਼ਨ ਮੈਨੇਜਮੇਂਟ ਗਰੁਪ (ਪੀ.ਐੱਮ.ਜੀ) ਦੇ ਨਿਦੇਸ਼ਕ ਹਨ, ਜਿਸ ਦੀ ਸਥਾਪਨਾ 1985 'ਚ ਕੀਤੀ ਗਈ ਸੀ। ਇਹ ਕੰਪਨੀ ਭਾਰਤ ਦੇ ਵੱਖਰੇ ਸਪੋਰਟਸ ਇੰਵੇਟ ਦੇ ਇਲਾਵਾ ਭਾਰਤੀ ਕ੍ਰਿਕਟ ਨਾਲ ਵੀ ਜੁੜੀ ਹੈ। ਸੁਪਰੀਮ ਕੋਰਟ ਦੀ ਬਣਾਈ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਸਾਬਕਾ ਮੈਂਬਰ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਆਪਣੇ ਅਸਤੀਫੇ 'ਚ ਇਸ ਮਾਮਲੇ ਨੂੰ ਚੁੱਕਿਆ ਸੀ।
ਖਬਰਾਂ ਮੁਤਾਬਕ ਗਾਵਸਕਰ ਕਮੈਂਟਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕੰਪਨੀ 'ਚ ਆਪਣਾ ਹਿੱਸਾ ਕਿਸੇ ਪਰਿਵਾਰ ਵਾਲੇ ਦੇ ਨਾਮ ਕਰਨ ਦਾ ਪ੍ਰਸਤਾਵ ਦਿੱਤਾ ਹੈ ਪਰ ਸੀ.ਓ.ਏ. ਨੂੰ ਇਹ ਪ੍ਰਸਤਾਵ ਮਨਜ਼ੂਰ ਨਹੀਂ। ਗਾਵਸਕਰ ਨੂੰ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕਮੇਂਟੇਟਰ ਦੇ ਤੌਰ 'ਤੇ ਬਣੇ ਰਹਿਣਾ ਹੈ, ਤਾਂ ਕੰਪਨੀ 'ਚ ਆਪਣਾ ਹਿੱਸਾ ਕਿਸੇ ਬਾਹਰ ਵਾਲੇ ਦੇ ਨਾਮ ਕਰਨਾ ਹੋਵੇਗਾ।
ਭਾਰਤੀ ਟੀਮ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ
NEXT STORY