ਕਾਹਿਰਾ(ਭਾਸ਼ਾ)- ‘ਕੋਵਿਡ-19’ ਮਹਾਮਾਰੀ ਕਾਰਣ ਲੱਗਭੱਗ 1 ਸਾਲ ਬਾਅਦ ਪਹਿਲਾਂ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਸ਼ਾਟਗਨ ਵਿਸ਼ਵ ਕੱਪ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਵੇਗਾ, ਜਿਸ ’ਚ ਭਾਰਤ ਦੀ 13 ਮੈਂਬਰੀ ਟੀਮ ਆਪਣੀ ਚਮਕ ਬਿਖੇਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਇਹ 8 ਦਿਨਾ ਮੁਕਾਬਲੇ ਸਾਲ ਦਾ ਪਹਿਲਾ ਸ਼ਾਟਗਨ ਵਿਸ਼ਵ ਕੱਪ ਹੈ, ਜਿਸ ਦੇ ਪਹਿਲੇ ਦਿਨ ਪੁਰਸ਼ ਅਤੇ ਔਰਤਾਂ ਦੀ ਸਕੀਟ ਮੁਕਾਬਲੇ ਹੋਣਗੇ। ਮੁਕਾਬਲੇ ’ਚ ਕੁਲ 10 ਮੁਕਾਬਲੇ ਸ਼ਾਮਲ ਹਨ। ਮੁਕਾਬਲੇ ’ਚ 33 ਦੇਸ਼ਾਂ ਦੇ 191 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਪੁਰਸ਼ ਅਤੇ ਔਰਤਾਂ ਮੁਕਾਬਲੇ ਆਈ. ਐੱਸ. ਐੱਸ. ਐੱਫ. ਦੇ ਪਿਛਲੇ ਸਾਲ ਐਲਾਨ ਕੀਤੇ ਨਵੇਂ ਫਰਾਮੈਟ ਅਨੁਸਾਰ ਹੋਣਗੇ। ਕਾਹਿਰਾ ਵਿਸ਼ਵ ਕੱਪ ਇਸ ਲਈ ਵੀ ਮਹੱਤਵਪੂਰਨ ਬਣ ਗਿਆ ਹੈ ਕਿਉਂਕਿ ਇਹ ਵਿਸ਼ਵ ਰੈਂਕਿੰਗ ਅੰਕਾਂ ਦੇ ਆਧਾਰ ’ਤੇ ਅਗਲੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਨਿਸ਼ਾਨੇਬਾਜ਼ਾਂ ਕੋਲ ਆਖਰੀ ਮੌਕਾ ਹੋਵੇਗਾ।
ਬੰਗਲਾਦੇਸ਼ ਦੀ ਤਰਜ਼ਮਾਨੀ ਕਰਨ ਲਈ IPL ਤੋਂ ਬਾਹਰ ਰਹਿਣ ਨੂੰ ਤਿਆਰ ਮੁਸਤਾਫਿਜੁਰ
NEXT STORY