ਸਪੋਰਟਸ ਡੈਸਕ- ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵੱਲ ਮਜ਼ਬੂਤ ਕਦਮ ਪੁੱਟਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਰਾਹ ਔਖੀ ਕਰ ਦਿੱਤੀ ਹੈ। ਨਿਊਜ਼ੀਲੈਂਡ ਨੇ ਇਹ ਮੈਚ ਇਕਤਰਫਾ ਅੰਦਾਜ਼ 'ਚ ਜਿੱਤ ਲਿਆ ਹੈ, ਜਿਸ ਕਾਰਨ ਪਾਕਿਸਤਾਨ ਨੂੰ ਇੰਗਲੈਂਡ ਖਿਲਾਫ ਆਖਰੀ ਮੈਚ 'ਚ ਹਰ ਹਾਲ 'ਚ ਜਿੱਤ ਦਰਜ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਏਸ਼ੀਆਈ ਚੈਂਪੀਅਨਸ਼ਿਪ 'ਚ ਤੀਰਅੰਦਾਜ਼ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ
ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੂੰ 46.4 ਓਵਰਾਂ 'ਚ 171 ਦੌੜਾਂ 'ਤੇ ਆਊਟ ਕਰ ਦਿੱਤਾ। ਟ੍ਰੇਂਟ ਬੋਲਟ ਨੇ 3 ਵਿਕਟਾਂ ਲਈਆਂ ਜਦਕਿ ਲਾਕੀ ਫਰਗੂਸਨ, ਮਿਸ਼ੇਲ ਸੈਂਟਨਰ ਅਤੇ ਰਚਿਨ ਰਵਿੰਦਰਾ ਨੇ 2-2 ਵਿਕਟਾਂ ਲਈਆਂ। ਸ਼੍ਰੀਲੰਕਾ ਲਈ ਕੁਸਲ ਪਰੇਰਾ ਨੇ 28 ਗੇਂਦਾਂ 'ਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਦਾ ਅਰਧ ਸੈਂਕੜਾ ਲਗਾਇਆ, ਜਦਕਿ ਹੋਰ ਕੋਈ ਵੀ ਬੱਲੇਬਾਜ਼ ਆਪਣਾ ਪ੍ਰਦਰਸ਼ਨ ਨਹੀਂ ਦਿਖਾ ਸਕਿਆ।
ਇਹ ਵੀ ਪੜ੍ਹੋ : ਉਸ 'ਤੇ ਪੱਥਰ ਸੁੱਟੇ ਜਾਣਗੇ- ਐਂਜੇਲੋ ਮੈਥਿਊਜ਼ ਦੇ ਭਰਾ ਦੀ ਸ਼ਾਕਿਬ ਅਲ ਹਸਨ ਨੂੰ ਸਿੱਧੀ ਧਮਕੀ
ਟੀਚੇ ਦਾ ਪਿੱਛਾ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਨੇ 23.2 ਓਵਰਾਂ 'ਚ 5 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ। ਨਿਊਜ਼ੀਲੈਂਡ ਲਈ ਡੇਵੋਨ ਕੋਨਵੇ ਨੇ 45 ਦੌੜਾਂ, ਰਚਿਨ ਰਵਿੰਦਰਾ ਨੇ 42 ਦੌੜਾਂ, ਡੇਰਿਲ ਮਿਸ਼ੇਲ ਨੇ 43 ਦੌੜਾਂ, ਮਾਰਕ ਚੈਪਮੈਨ ਨੇ 7 ਦੌੜਾਂ, ਗਲੇਨ ਫਿਲਿਪਸ ਨੇ 17 ਦੌੜਾਂ ਤੇ ਟਾਮ ਲਾਥਮ ਨੇ 2 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਮਹੀਸ਼ ਥਿਕਸ਼ਣਾ ਨੇ 1, ਦੁਸ਼ਮੰਥ ਚਮੀਰਾ ਨੇ 1 ਤੇ ਐਂਜੇਲੋ ਮੈਥਿਊਜ਼ ਨੇ 2 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲੀਜੈਂਡਸ ਟਰਾਫੀ ਲੈ ਕੇ ਆਗਰਾ ਪਹੁੰਚੇ ਘਰੇਲੂ ਅਤੇ ਵਿਦੇਸ਼ੀ ਕ੍ਰਿਕਟਰ, 18 ਨਵੰਬਰ ਤੋਂ ਸ਼ੁਰੂ ਹੋਵੇਗਾ ਦੂਜਾ ਪੜਾਅ
NEXT STORY