ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਦੇ ਜੁੱਤੇ ਸਰਖੀਆਂ ਖੱਟ ਰਹੇ ਹਨ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਜਿਨ੍ਹਾਂ ਜੁੱਤਿਆਂ ਨੂੰ ਪਹਿਨ ਕੇ ਉਹ ਮੈਦਾਨ ’ਤੇ ਉਤਰਿਆ ਸੀ, ਉਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਦਰਅਸਲ, ਵਾਰਨਰ ਨੂੰ ‘ਫੈਮਿਲੀਮੈਨ’ ਕਿਹਾ ਜਾਂਦਾ ਹੈ ਤੇ ਉਸ ਦੀ ਇਕ ਝਲਕ ਉਸ ਨੇ ਮੈਚ ਦੌਰਾਨ ਵੀ ਦਿਖਾਈ। ਹੈਦਰਾਬਾਦ ਦੇ ਕਪਤਾਨ ਕਪਤਾਨ ਵਾਰਨਰ ਦੇ ਜੁੱਤਿਆਂ ’ਤੇ ਉਸ ਦੀ ਪਤਨੀ ਕੈਂਡਿਸ ਤੇ ਤਿੰਨਾਂ ਧੀਆਂ ਆਇਵੀ, ਇੰਡੀ ਤੇ ਇਸਿਆ ਦਾ ਨਾਂ ਲਿਖਿਆ ਹੋਇਆ ਨਜ਼ਰ ਆਇਆ, ਜਿਸ ਦੀ ਹਰ ਪਾਸਿਓਂ ਤਾਰੀਫ਼ ਹੋ ਰਹੀ ਹੈ।
ਹੈਦਰਾਦਬਾਦ ਤੇ ਚੇਨਈ ਵਿਚਾਲੇ ਖੇਡੇ ਗਏ ਆਈ. ਪੀ. ਐੱਲ. ਦੇ 23ਵੇਂ ਮੁਕਾਬਲੇ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਨਿਰਧਾਰਤ ਓਵਰਾਂ ’ਚ 3 ਵਿਕਟਾਂ ’ਤੇ 171 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਚੇਨਈ ਨੇ 18.3 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਜਿੱਤ ਦੇ ਨਾਲ ਚੇਨਈ ਦੀ ਟੀਮ 10 ਪੁਆਇੰਟਸ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਈ ਹੈ। ਦੂਜੇ ਪਾਸੇ ਇਹ ਹੈਦਰਾਬਾਦ ਦੀ 6 ਮੈਚਾਂ ’ਚ ਪੰਜਵੀ ਹਾਰ ਹੈ। ਟੀਮ ਸਭ ਤੋਂ ਹੇਠਲੇ ਸਥਾਨ ’ਤੇ ਹੈ।
ਵਾਰਨਰ ਨੇ 55 ਗੇਂਦਾਂ ’ਤੇ 3 ਚੌਕੇ ਤੇ 2 ਛੱਕੇ ਮਾਰ ਕੇ 57 ਦੌੜਾਂ ਦੀ ਪਾਰੀ ਖੇਡੀ। ਇਹ ਉਸ ਦਾ ਆਈ. ਪੀ. ਐੱਲ. ਦਾ 50ਵਾਂ ਅਰਧ ਸੈਂਕੜਾ ਹੈ। ਹੋਰ ਕੋਈ ਬੱਲੇਬਾਜ਼ ਅਜਿਹਾ ਨਹੀਂ ਕਰ ਸਕਿਆ ਹੈ। ਇੰਨਾ ਹੀ ਨਹੀਂ, ਡੇਵਿਡ ਵਾਰਨਰ ਦੀਆਂ ਓਵਰਆਲ ਟੀ-20 ’ਚ 10 ਹਜ਼ਾਰ ਦੌੜਾਂ ਪੂਰੀਆਂ ਹੋ ਗਈਆਂ ਹਨ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਅਜਿਹਾ ਨਹੀਂ ਕਰ ਸਕੇ ਹਨ। ਹਾਲਾਂਕਿ ਇਹ ਉਸ ਦੀ ਆਈ. ਪੀ. ਐੱਲ. ਦੀ ਸਭ ਤੋਂ ਹੌਲੀ ਅਰਧ ਸੈਂਕੜਾ ਪਾਰੀ ਸੀ।
IPL 2021 : ਸੁਰੇਸ਼ ਰੈਨਾ ਨੇ ਬਣਾਇਆ ਇਹ ਸ਼ਾਨਦਾਰ ਰਿਕਾਰਡ
NEXT STORY