ਐਂਟਰਟੇਨਮੈਂਟ ਡੈਸਕ- ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਡਾਂਸਰ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਦਾ ਵਿਆਹੁਤਾ ਜੀਵਨ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਸੀ। ਦੋਵਾਂ ਵਿਚਕਾਰ ਅਣਬਣ ਅਤੇ ਤਲਾਕ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਸਨ। ਹੁਣ ਆਖਰਕਾਰ ਦੋਵਾਂ ਦਾ ਤਲਾਕ ਹੋ ਗਿਆ ਹੈ। ਇਸ ਦੇ ਨਾਲ ਹੀ ਧਨਸ਼੍ਰੀ ਵਰਮਾ ਦਾ ਨਵਾਂ ਗੀਤ 'ਦੇਖਾ ਜੀ ਦੇਖਾ ਮੈਨੇ' ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ ਗਾਣੇ ਨੂੰ ਚਾਹਲ ਅਤੇ ਧਨਸ਼੍ਰੀ ਨਾਲ ਜੋੜ ਕੇ ਵੇਖ ਰਹੇ ਹਨ। ਇਸ ਗਾਣੇ ਵਿਚ ਧਨਸ਼੍ਰੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਉਸ ਨੂੰ ਧੋਖਾ ਦਿੰਦਾ ਹੈ। ਧਨਸ਼੍ਰੀ ਵਰਮਾ ਦੇ ਇਸ ਨਵੇਂ ਗਾਣੇ ਦਾ ਟਾਈਟਲ, 'ਦੇਖਾ ਜੀ ਦੇਖਾ ਮੈਨੇ, ਦਿਲ ਕਾ ਰੋਣਾ ਦੇਖਾ, ਗੈਰੋਂ ਕੇ ਬਿਸਤਰ ਪੇ, ਅਪਣੋ ਕਾ ਸੋਣਾ ਦੇਖਾ...' ਹੈ।
ਧਨਸ਼੍ਰੀ ਦਾ ਨਵਾਂ ਗੀਤ 'ਦੇਖਾ ਜੀ ਦੇਖਾ ਮੈਨੇ' ਰਿਲੀਜ਼
ਧਨਸ਼੍ਰੀ ਵਰਮਾ ਦਾ ਇਹ ਨਵਾਂ ਮਿਊਜ਼ਿਕ ਵੀਡੀਓ ਇਸ਼ਵਾਕ ਸਿੰਘ ਨਾਲ ਆਇਆ ਹੈ। ਇਹ ਗੀਤ ਮਸ਼ਹੂਰ ਗਾਇਕਾ ਜੋਤੀ ਨੂਰਾਂ ਨੇ ਗਾਇਆ ਹੈ। ਇਹ ਗੀਤ 3 ਮਿੰਟ 48 ਸਕਿੰਟ ਲੰਬਾ ਹੈ। ਇਸ ਗਾਣੇ ਦੀ ਕਹਾਣੀ ਇੱਕ ਵਿਆਹੇ ਜੋੜੇ ਦੇ ਰਿਸ਼ਤੇ ਅਤੇ ਵਿਸ਼ਵਾਸਘਾਤ 'ਤੇ ਅਧਾਰਤ ਹੈ। ਵੀਡੀਓ ਵਿੱਚ ਪਤੀ ਆਪਣੀ ਪਤਨੀ ਨਾਲ ਧੋਖਾ ਕਰਦਾ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਪਤਨੀ ਆਪਣਾ ਦਰਦ ਜ਼ਾਹਰ ਕਰਦੇ ਹੋਏ ਉਸਨੂੰ ਛੱਡ ਦਿੰਦੀ ਹੈ।
ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ
ਜਿਵੇਂ ਹੀ ਇਹ ਗਾਣਾ ਰਿਲੀਜ਼ ਹੋਇਆ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਵਿਊਜ਼ ਮਿਲ ਗਏ। ਦਿਲਚਸਪ ਗੱਲ ਇਹ ਹੈ ਕਿ ਲੋਕ ਇਸ ਗਾਣੇ ਨੂੰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੇ ਰਿਸ਼ਤੇ ਨਾਲ ਜੋੜ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਧਨਸ਼੍ਰੀ ਮੈਡਮ ਨੇ ਯੂਜੀ ਭਾਈ ਦੇ ਜੀਵਨ 'ਤੇ ਇੱਕ ਬਾਇਓਪਿਕ ਬਣਾਈ ਹੈ!', ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਅੱਜ ਹੀ ਤਲਾਕ ਫਾਈਨਲ ਹੋਇਆ ਅਤੇ ਅੱਜ ਹੀ ਗਾਣਾ ਰਿਲੀਜ਼!' ਕੀ ਟਾਈਮਿੰਗ ਹੈ!', ਕੁਝ ਲੋਕਾਂ ਨੇ ਇਸਨੂੰ '4.75 ਕਰੋੜ ਵਰਥ ਸੌਂਗ' ਕਿਹਾ ਜਦੋਂ ਕਿ ਕੁਝ ਲੋਕਾਂ ਨੇ ਇਸਨੂੰ ਧਨਸ਼੍ਰੀ ਦਾ ਨਿੱਜੀ ਅਨੁਭਵ ਕਿਹਾ।
ਯੁਜਵੇਂਦਰ ਚਾਹਲ ਦਾ ਨਾਮ ਆਰ.ਜੇ ਮਹਾਵਾਸ਼ ਨਾਲ ਜੁੜਿਆ?
ਇਸ ਦੌਰਾਨ, ਰਿਪੋਰਟਾਂ ਆ ਰਹੀਆਂ ਹਨ ਕਿ ਯੁਜਵੇਂਦਰ ਚਾਹਲ ਆਰ.ਜੇ ਮਹਿਵਸ਼ ਨਾਲ ਰਿਸ਼ਤੇ ਵਿੱਚ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ, ਜਿਸ ਕਾਰਨ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਵਿਚਕਾਰ ਕੁਝ ਚੱਲ ਰਿਹਾ ਹੈ। ਹਾਲਾਂਕਿ, ਦੋਵਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ BCCI ਨੇ ਦਿੱਤਾ ਖਾਸ ਤੋਹਫ਼ਾ, ਖਿਡਾਰੀਆਂ ਨੂੰ ਰਹੇਗਾ ਸਾਰੀ ਉਮਰ ਯਾਦ
NEXT STORY