ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਆਇਰਲੈਂਡ ਤੇ ਇੰਗਲੈਂਡ ਦੌਰੇ ਲਈ ਰਵਾਨਾ ਹੋ ਚੁੱਕੀ ਹੈ। ਆਇਰਲੈਂਡ ਖਿਲਾਫ ਭਾਰਤ ਨੂੰ 2 ਟੀ-20 ਤੇ ਇੰਗਲੈਂਡ ਖਿਲਾਫ 3 ਟੀ-20, 3 ਵਨ ਡੇ ਤੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ਲਈ ਟੀਮ ਦੇ ਸਾਰੇ ਖਿਡਾਰੀ ਬਹੁਤ ਬੇਤਾਬ ਹਨ। ਇਕ ਪਾਸੇ ਕਪਤਾਨ ਵਿਰਾਟ ਕੋਹਲੀ ਨੂੰ ਅਨੁਸ਼ਕਾ ਸ਼ਰਮਾ ਨੇ ਗਲੇ ਲਗਾ ਕੇ ਵਿਦਾ ਕੀਤਾ ਤਾਂ ਦੂਜੇ ਪਾਸੇ ਏਅਰਪੋਰਟ 'ਤੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਭੰਗੜਾ ਪਾਉਂਦੇ ਹੋਏ ਦਿਖੇ।
ਧਵਨ ਪੂਰੇ ਮਸਤੀ ਦੇ ਮੂਡ 'ਚ ਦਿਖੇ। ਉਨ੍ਹਾਂ ਨੇ ਜਹਾਜ਼ 'ਚ ਖੂਬ ਮਸਤੀ ਕੀਤੀ। ਉਨ੍ਹਾਂ ਨੇ ਇਕ ਵੀਡੀਓ ਬਣਾਇਆ, ਜਿਸ 'ਚ ਉਹ ਗਾਣਾ ਗਾ ਰਹੇ ਹਨ। ਮੇਰੇ 2 ਅਨਮੋਲ ਰਤਨ ਇਕ ਹੈ ਰਾਮ ਤਾਂ ਇਕ ਲਖਨ। ਇਹ ਗਾਣਾ ਵਿਰਾਟ ਤੇ ਧੋਨੀ ਦੇ ਲਈ ਗਾ ਰਹੇ ਸਨ।
ਜੇਤੂ ਵਿਦਾਇਗੀ ਲਈ ਉਤਰਨਗੇ ਸਾਊਦੀ ਅਰਬ ਤੇ ਮਿਸਰ
NEXT STORY