ਲੰਡਨ— ਨੋਵਾਕ ਜੋਕੋਵਿਚ, ਰੋਜਰ ਫੈਡਰਰ ਤੇ ਰਾਫੇਲ ਨਡਾਲ ਦੀ ਕੋਸ਼ਿਸ ਸ਼ੁਰੂ ਹੋਣ ਵਾਲੇ ਵਿੰਬਲਡਨ ਗਰੈਂਡ ਸਲੈਮ ਖਿਤਾਬ ਜਿੱਤ ਕੇ ਇਕ ਹੋਰ ਟਰਾਫੀ ਆਪਣੇ ਨਾਂ ਕਰਨ ਦੀ ਹੋਵੇਗੀ, ਜਦੋਕਿ ਵਿਰੋਧੀ ਖਿਡਾਰੀ ਖੇਡ ਦੇ ਇਨ੍ਹਾਂ ਸਿਤਾਰਿਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ 'ਚ ਹੋਣਗੇ। ਮਹਿਲਾ ਵਰਗ ਵਿਚ ਏਸ਼ਲੇ ਬਾਰਟੀ ਵਿੰਬਲਡਨ 'ਚ ਆਸਟਰੇਲੀਆਈ ਸੋਕੇ ਨੂੰ ਖਤਮ ਕਰਨਾ ਚਾਹੇਗੀ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਇਸ 'ਚ ਸਾਬਕਾ ਚੈਂਪੀਅਨ ਹਨ ਤੇ ਆਲ ਇੰਗਲੈਂਡ ਕਲੱਬ 'ਚ ਪੰਜਵਾਂ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ 'ਚ ਜੁਟੇ ਹੋਏ ਹਨ। ਦੂਜਾ ਦਰਜਾ ਪ੍ਰਾਪਤ ਫੈਡਰਰ ਇੱਥੇ ਨੌਵੇਂ ਖਿਤਾਬ ਨੂੰ ਜਿੱਤ ਸਕਦੇ ਹਨ ਜਦੋਕਿ ਇੱਥੋਂ ਦੇ ਦੋ ਬਾਰ ਦੇ ਚੈਂਪੀਅਨ ਨਡਾਲ ਲਗਾਤਾਰ ਰੋਲਾਂ ਗੈਰਾਂ ਤੇ ਵਿੰਬਲਡਨ ਖਿਤਾਬ ਜਿੱਤਣ ਦੀ ਉਪਲਭਦੀ ਹਾਸਲ ਕਰਨ 'ਤੇ ਨਜ਼ਰਾਂ ਟਿਕਾਈ ਬੈਠੇ ਹਨ। ਜੋਕੋਵਿਚ ਨੇ 2018 ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਤਰ੍ਹਾਂ ਇਹ ਉਨ੍ਹਾਂ ਦੀ 2011, 2014 ਤੇ 2015 'ਚ ਜਿੱਤ ਤੋਂ ਬਾਅਦ ਚੌਥੀ ਟਰਾਫੀ ਸੀ। ਉਹ ਆਂਦਰੇ ਆਗਾਸੀ; ਦੇਦ 1992 ਤੋਂ ਬਾਅਦ ਵਿੰਬਲਡਨ ਟਰਾਫੀ ਹਾਸਲ ਕਰਨ ਵਾਲੇ ਹੇਠਲਾ ਦਰਜਾ ਪ੍ਰਾਪਤ ਖਿਡਾਰੀ ਬਣ ਗਏ। ਦੂਜੀ ਰੈਂਕਿੰਗ ਪ੍ਰਾਪਤ ਨਡਾਲ ਨੂੰ ਇਹ ਤੀਜਾ ਦਰਜਾ ਮਿਲਿਆ ਹੈ। ਉਹ 2008 ਤੇ 2010 'ਚ ਚੈਂਪੀਅਨ ਰਹਿ ਚੁੱਕੇ ਹਨ। ਨਡਾਲ 2018 'ਚ ਤੀਜਾ ਖਿਤਾਬ ਹਾਸਲ ਕਰਨ ਦੇ ਨੇੜੇ ਹੈ। ਉਹ 2011 ਤੋਂ ਬਾਅਦ ਆਖਰੀ 8 'ਚ ਪਹੁੰਚਣ 'ਚ ਅਸਫਲ ਰਹੇ ਹਨ। ਉਨ੍ਹਾਂ ਨੂੰ ਪਹਿਲੇ ਗੇੜ 'ਚ 258ਵਾਂ ਦਰਜਾ ਪ੍ਰਾਪਤ ਖਿਡਾਰੀ ਯੂਈਚੀ ਸੁਗਿਤਾ ਨਾਲ ਭਿੜਣਾ ਹੈ। ਵਿੰਬਲਡਨ ਖਿਤਾਬ ਜਿੱਤਣ ਲਈ ਪਿਛਲੇ 17 ਸਾਲਾ ਤੋਂ ਕਿਸੇ ਨੇ ਜੋਕੋਵਿਚ, ਫੈਡਰਰ, ਨਡਾਲ ਤੇ ਐਂਡੀ ਮਰੇ ਤੋਂ ਇਲਾਵਾ ਕੋਈ ਹੋਰ ਨਾਂ ਨਹੀਂ ਲਿਆ। ਆਸਟਰੇਲੀਆ ਦੀ 23 ਸਾਲ ਦੀ ਖਿਡਾਰਨ ਏਸ਼ਲੇ ਬਾਰਟੀ ਪਿਛਲੇ ਹਫਤੇ ਨੰਬਰ ਇਕ ਖਿਡਾਰਨ ਬਣੀ।
ਸੱਤ ਬਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ 'ਤੇ ਹੁਣ ਉਮਰ ਦਾ ਅਸਰ ਦਿਖ ਰਿਹਾ ਹੈ ਤੇ ਨਾਓਮੀ ਓਸਾਕਾ ਖਰਾਬ ਲੈਅ ਨਾਲ ਦੋ ਚਾਰ ਹੋ ਰਹੀ ਹੈ। ਜਦੋਂਕਿ ਦੋ ਬਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਜ਼ਖਮੀ ਹੋਣ ਤੋਂ ਬਾਅਦ ਜਲਦ ਵਾਪਸੀ ਕਰ ਰਹੀ ਹੈ। ਬਾਰਟੀ ਨੂੰ ਸਖਚ ਚੁਣੌਤੀ ਸਾਬਕਾ ਚੈਂਪੀਅਨ ਏਂਜੇਲਿਕ ਕਰਬਰ ਤੋਂ ਮਿਲ ਸਕਦੀ ਹੈ।
ਭਾਰਤੀ ਮਹਿਲਾ ਅੰਡਰ-17 ਟੀਮ ਨੇ ਹਾਂਗਕਾਂਗ ਨੂੰ 4-1 ਨਾਲ ਹਰਾਇਆ
NEXT STORY