ਲੰਡਨ— ਮੋਢੇ ਦੀ ਸੱਟ ਦੇ ਬਾਵਜੂਦ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਮੰਗਲਵਾਰ ਨੂੰ ਇੱਥੇ ਫ੍ਰਾਂਸ਼ ਦੇ ਐਡ੍ਰਿਅਨ ਮਾਨੇਰੀਕੋ ਨੂੰ ਸਿੱਧੇ ਸੈੱਟ 'ਚ ਹਰਾ ਕੇ 9ਵੀਂ ਵਾਰ ਵਿੰਬਲਡਨ ਦੇ ਪੁਰਸ਼ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਤੋਂ ਚੱਲ ਰਹੇ ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ ਮਾਨੇਰੀਕੋ ਨੂੰ 6-2, 7-6, 6-4 ਨਾਲ ਹਰਾਇਆ ਪਰ ਇਸ ਦੌਰਾਨ ਉਸ ਨੇ ਤੀਜੇ ਸੈੱਟ ਦੇ ਪੰਜਵੇਂ ਗੇਮ 'ਚੋਂ ਉਪਚਾਰ ਲੈਣਾ ਪਿਆ। ਮੋਢੇ ਦੀ ਦਰਦ ਦੇ ਕਾਰਨ ਹੀ ਉਸ ਨੇ 4-3 ਦੇ ਸਕੋਰ 'ਤੇ ਮੈਡੀਕਲ ਟਾਈਮਆਊਟ ਲੈਣਾ ਪਿਆ ਸੀ।
ਪਹਿਲੇ ਸੈੱਟ 'ਚ ਵੀ ਸ਼ੁਰੂਆਤੀ ਤਿੰਨ ਗੇਮ ਤੋਂ ਬਾਅਦ ਉਸ ਨੇ ਡਾਕਟਰ ਦੀ ਮਦਦ ਲਈ ਸੀ। ਇਹ ਮੈਚ ਪਹਿਲਾਂ ਸੋਮਵਾਰ ਨੂੰ ਹੋਣਾ ਸੀ। ਪਰ ਦੂਜੇ ਮੈਚ ਦੇ ਲੰਬੇ ਸਮੇਂ ਲਈ ਪ੍ਰਬੰਧਕਾਂ ਨੇ ਇਸ ਨੂੰ ਅੱਜ ਦੇ ਲਈ ਟਾਲ ਦਿੱਤਾ ਸੀ। ਇਹ 30 ਸਾਲਾ ਖਿਡਾਰੀ ਕੁਆਰਟਰ ਫਾਈਨਲ 'ਚ ਚੇਕ ਗਣਰਾਜ ਦੇ ਟਾਮਸ ਬਰਡਿਚ ਨਾਲ ਭਿੜੇਗਾ।
11ਵਾਂ ਦਰਜਾ ਪ੍ਰਾਪਤ ਬਰਡਿਚ ਨੇ ਸੋਮਵਾਰ ਨੂੰ ਚੌਥੇ ਦੌਰ ਦੇ ਮੁਕਾਬਲੇ 'ਚ 8ਵਾਂ ਦਰਜ਼ਾ ਪ੍ਰਾਪਤ ਡੋਮੀਨਿਕ ਥਿਏਸ ਨੂੰ 6-3, 6-7, 6-3, 6-3 ਨਾਲ ਹਰਾਇਆ। ਜੋਕੋਵਿਚ ਅਤੇ ਬਰਡਿਚ ਦੇ ਵਿਚਾਲੇ ਹੁਣ ਤੱਕ 27 ਮੈਚ ਖੇਡੇ ਗਏ ਹਨ ਜਿਨ੍ਹਾਂ 'ਚੋਂ ਬਰਬਿਆਈ ਖਿਡਾਰੀ ਨੇ 25 'ਚ ਜਿੱਤ ਦਰਜ ਕੀਤੀ ਹੈ।
ਕੋਹਲੀ ਨਹੀਂ CAC ਤੈਅ ਕਰੇਗੀ ਭਾਰਤੀ ਟੀਮ ਦਾ ਅਗਲਾ ਕੋਚ
NEXT STORY