ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਅਹੁੱਦੇ ਲਈ ਇੰਟਰਵਿਊ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ। ਕ੍ਰਿਕਟ ਸਲਾਹਕਾਰ ਕਮੇਟੀ ਨੇ ਨਵੇਂ ਕੋਚ ਦੇ ਨਾਂ ਦਾ ਐਲਾਨ ਕਰਨ ਲਈ ਕੁਝ ਸਮਾਂ ਹੋਰ ਮੰਗਿਆ ਹੈ। ਸੀ. ਏ. ਸੀ. ਦੇ ਮੈਂਬਰ ਸੌਰਵ ਗਾਂਗੁਲੀ ਨੇ ਇਹ ਵੀ ਕਿਹਾ ਕਿ ਕੋਚ ਗੀ ਨਿਯੁਕਤੀ ਤੋਂ ਪਹਿਲਾਂ ਅਸੀਂ ਕਪਤਾਨ ਵਿਰਾਟ ਕੋਹਲੀ ਨਾਲ ਗੱਲ ਕਰਾਗੇ ਪਰ ਕਪਤਾਨ ਨੂੰ ਸਿਰਫ ਕਮੇਟੀ ਦੇ ਪਿੱਛੇ ਦਾ ਕਾਰਨ ਹੀ ਦੱਸਿਆ ਜਾਵੇਗਾ ਅਤੇ ਇਸ ਮਾਮਲੇ 'ਤੇ ਉਸ ਦਾ ਨਜ਼ਰੀਆ ਨਹੀਂ ਲਿਆ ਜਾਵੇਗਾ।
ਸੀ. ਏ. ਸੀ. ਨੇ ਪੰਜ ਉਮੀਦਵਾਰਾਂ ਦਾ ਇੰਟਰਵਿਊ ਲਿਆ ਜਿਸ 'ਚ ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਟਾਮ ਮੂਡੀ, ਰਿਚਰਡ ਪਾਇਬਸ ਅਤੇ ਲਾਲਚੰਦ ਰਾਜਪੂਤ ਸ਼ਾਮਲ ਰਹੇ। ਅਨਿਲ ਕੁੰਬਲੇ ਦੇ ਮਤਭੇਦ ਹਾਲਾਂਤ 'ਚ ਅਸਤੀਫਾ ਦੇਣ ਤੋਂ ਬਾਅਦ ਇਹ ਅਹੁੱਦਾ ਖਾਲੀ ਹੋਇਆ ਹੈ।
ਇਸ ਸੰਬੰਧ 'ਚ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਚੀਜ਼ ਸਾਫ ਹੈ ਕਿ ਆਖਰੀ ਫੈਸਲਾ ਸੀ. ਏ. ਸੀ, ਦਾ ਹੋਵੇਗਾ, ਵਿਰਾਟ ਕੋਹਲੀ ਦਾ ਨਹੀਂ ਜਦੋਂ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਵਿਰਾਟ ਨਾਲ ਗੱਲ ਕਰਨਗੇ ਤਾਂ ਉਸ ਦਾ ਮਤਲਬ ਸੀ ਕਿ ਉਸ ਦੇ ਬ੍ਰੇਕ ਤੋਂ ਵਾਪਸ ਆਉਣ 'ਤੇ ਦੱਸਿਆ ਜਾਵੇਗਾ ਕਿ ਸੀ. ਏ. ਸੀ. ਨੂੰ ਮੁੱਖ ਉਮੀਦਵਾਰ ਦੇ ਬਾਰੇ 'ਚ ਕਿ ਕਹਿਣਾ ਹੈ। ਜਿਸ ਦਾ ਉਨ੍ਹਾਂ ਨੇ ਇੰਟਰਵਿਊ ਲਿਆ ਹੈ ਆਖਰ ਕਿਉਂ ਉਹ ਕਿਸੇ ਉਮੀਦਵਾਰ ਨੂੰ ਚੁਣ ਰਹੇ ਹਨ।
ਉਸ ਨੇ ਕਿਹਾ ਕਿ ਵਿਰਾਟ ਦਾ ਨਜ਼ਰੀਆ ਨਹੀਂ ਮੰਗਿਆ ਜਾਵੇਗਾ, ਪਰ ਕਪਤਾਨ ਦੇ ਰੂਪ 'ਚ ਉਸ ਨੂੰ ਨਿਯੁਕਤੀ ਦੇ ਪਿੱਛੇ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ। ਇਸ ਲਈ ਉਸ ਨੂੰ ਜਾਣਕਾਰੀ 'ਚ ਰੱਖਿਆ ਜਾਵੇਗਾ। ਪਤਾ ਲੱਗਿਆ ਹੈ ਕਿ ਦਿਨ ਦੇ ਤਿੰਨ ਸਰਵਸ੍ਰੇਸਠ ਪੇਸ਼ਕਰਨ ਰਿਚਰਡ ਪਾਇਬਸ, ਟਾਮ ਮੂਡੀ ਅਤੇ ਰਵੀ ਸ਼ਾਸਤਰੀ ਨੇ ਦਿੱਤੇ।
ਸੂਤਰਾ ਨੇ ਦੱਸਿਆ ਕੀ ਕੁਝ ਪੇਸ਼ਕਾਰ ਬਿਹਤਰੀਨ ਸੀ। ਪਾਇਬਸ ਅਤੇ ਮੂਡੀ ਵਿਸ਼ੇਸ਼ ਰੂਪ ਤੋਂ ਸਖਤ ਸਵਾਲਾਂ ਲਈ ਕਾਫੀ ਵਧੀਆ ਤਿਆਰ ਸੀ। ਰਵੀ ਅਤੇ ਵੀਰੂ ਨੇ ਵੀ ਕੁਝ ਸਖਤ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੱਤੇ। ਦੋ ਆਧਾਰ ਭੂਤ ਸਵਾਲ ਦੇ ਉਮੀਦਵਾਰ ਤੋਂ ਪੁੱਛੇ ਗਏ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਕਿ ਇੰਗਲੈਂਡ 'ਚ ਹੋਣ ਵਾਲੇ 2019 ਵਰਲਡ ਕੱਪ ਦੇ ਲਈ ਉਨ੍ਹਾਂ ਦਾ ਕਿ ਟੀਚਾ ਹੈ ਅਤੇ ਦੂਜੇ ਕਪਤਾਨ ਦੀ ਤੁਲਨਾ 'ਚ ਕੋਚ ਦੀ ਭੂਮਿਕਾ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਸੇ ਕਮਜੋਕ ਸਥਿਤੀ ਦੇ ਸਾਹਮਣੇ ਆਉਣ 'ਤੇ ਉਹ ਇਸ ਨਾਲ ਕਿਸ ਤਰ੍ਹਾਂ ਸੁਲਝਣਗੇ।
ਸ਼ਾਨਦਾਰ ਖੇਡ ਦੀ ਬਦੌਲਤ ਸਟਾਰ ਜੋਸ਼ਨਾ ਨੂੰ ਖੇਡ ਕੋਟੇ 'ਚ ਮਿਲੀ ਨੌਕਰੀ
NEXT STORY