ਨਵੀਂ ਦਿੱਲੀ : ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਦੇ ਲਈ ਪਿਛਲਾ ਕੁਝ ਸਮਾਂ ਉਤਰਾਅ-ਚੜਾਅ ਵਾਲਾ ਰਿਹਾ। ਪਿਛਲੇ 6 ਮਹੀਨਿਆਂ 'ਚ ਉਸ ਨੂੰ ਕਈ ਵਾਰ ਟੀਮ 'ਚ ਸ਼ਾਮਲ ਅਤੇ ਬਾਹਰ ਕੀਤਾ ਗਿਆ। ਪਰ ਸਰਦਾਰ ਸਿੰਘ ਲਈ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਉਸ ਨੂੰ ਗੋਲਡਕੋਸਟ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਗੋਲਡਕੋਸਟ ਸੈਮੀਫਾਈਨਲ 'ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਇਆ ਸੀ ਜਿਸ 'ਚ ਭਾਰਤ ਨੂੰ 2-3 ਨਾਲ ਹਾਰ ਝਲਣੀ ਪਈ ਸੀ। 1998 ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪੁਰਸ਼ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ 'ਚ ਬਿਨਾ ਤਮਗਾ ਜਿੱਤੇ ਪਰਤੀ ਸੀ।
ਉਸ ਗੱਲ ਦਾ ਜ਼ਿਕਰ ਕਰਦੇ ਹੋਏ ਸਰਦਾਰ ਸਿੰਘ ਨੇ ਇਕ ਅਖਬਾਰ ਨੂੰ ਕਿਹਾ, '' ਪਿਛਲੇ ਸਾਲ ਏਸ਼ੀਆ ਕੱਪ ਜਿੱਤਣ ਦੇ ਬਾਅਦ ਮੁੱਖ ਕੋਚ ਸ਼ਾਰਡ ਮਾਰਿਨ ਨੇ ਕਿਹਾ ਸੀ ਕਿ ਉਹ ਜ਼ਿਆਦਾ ਖਿਡਾਰੀਆਂ ਨੂੰ ਤਿਆਰ ਕਰਨਾ ਚਾਹੁੰਦੇ ਹਨ। ਜਿਸ ਨਾਲ ਟੀਮ ਦਾ 42 ਖਿਡਾਰੀਆਂ ਦਾ ਕੋਰ ਗਰੁਪ ਤਿਆਰ ਹੋ ਸਕੇ। ਉਸ ਦੇ ਬਾਅਦ 2-3 ਟੂਰ ਵਿਚੋਂ ਮੈਨੂੰ ਬਾਹਰ ਕੀਤਾ ਗਿਆ। ਸਰਦਾਰ ਸਿੰਘ ਨੇ ਕਿਹਾ, '' ਨਵੇਂ ਕੋਚ ਹਰਿੰਦਰ ਸਿੰਘ ਦੇ ਆਉਣ ਦੇ ਬਾਅਦ ਕਾਫੀ ਕੁਝ ਬਦਲਿਆ ਹੈ। ਉਸ ਨੇ ਦੱਸਿਆ ਕਿ ਨਵੇਂ ਕੋਚ ਨੇ ਉਸ ਨੂੰ ਜੂਨੀਅਰ ਲੈਵਲ ਤੋਂ ਖੇਡਦੇ ਦੇਖਿਆ ਹੈ ਅਤੇ ਜਦੋਂ ਕੋਚ ਬਣਨ ਦੇ ਬਾਅਦ ਪਹਿਲੀ ਵਾਰ ਮਿਲਿਆ ਤਾਂ ਉਸ ਨੇ ਮੇਰੇ ਨਾਲ ਬਹੁਤ ਸਹਿਜੇ ਗੱਲ ਕੀਤੀ।
ਸਾਲ 2018 ਦੇ ਬਾਰੇ ਗੱਲ ਕਰਦੇ ਸਰਦਾਰ ਸਿੰਘ ਨੇ ਕਿਹਾ, '' ਇਸ ਸਾਲ ਮੈਂ ਬਹੁਤ ਉਤਰਾਅ-ਚੜਾਅ ਦੇਖੇ ਹਨ। ਅਸੀਂ ਜਾਣਦੇ ਹਾਂ ਕਿ 2018 ਭਾਰਤੀ ਹਾਕੀ ਲਈ ਮਹੱਤਵਪੂਰਨ ਸਾਲ ਹੈ। ਇਸ 'ਚ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ, ਅਤੇ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਸ਼ਾਮਲ ਹਨ। ਇਹ ਅਜਿਹੇ ਇਵੈਂਟ ਹਨ ਜਿਸ ਦੇ ਲਈ ਖਿਡਾਰੀ ਪੂਰੇ ਚਾਰ ਸਾਲ ਇੰਤਜ਼ਾਰ ਕਰਦਾ ਹੈ। ਸਰਦਾਰ ਸਿੰਘ ਇੰਡੋਨੇਸ਼ੀਆ 'ਚ ਹੋਣ ਵਾਲੇ ਏਸ਼ੀਆ ਕੱਪ ਦਾ ਹਿੱਸਾ ਹਨ। ਇਹ ਟੂਰਨਾਮੈਂਟ 18 ਅਗਸਤ ਤੋਂ 2 ਸਤੰਬਰ ਤੱਕ ਹੋਣਾ ਹੈ। ਫਿਲਹਾਲ ਉਹ ਉਸ ਦੀ ਤਿਆਰੀਆਂ 'ਚ ਰੁੱਝੇ ਹੋਏ ਹਨ।
ਟਾਟਾ ਮੋਟਰਸ ਬਣਿਆ ਭਾਰਤੀ ਕੁਸ਼ਤੀ ਦਾ ਮੁੱਖ ਸਪਾਂਸਰ
NEXT STORY