ਨਵੀਂ ਦਿੱਲੀ— ਏਸ਼ੀਆਈ ਖੇਡਾਂ 2018 'ਚ ਦੁਸ਼ਯੰਤ ਨੇ ਭਾਰਤ ਦੀ ਝੋਲੀ 'ਚ ਕਾਂਸੀ ਤਮਗਾ ਪਾ ਕੇ ਦਿਨ ਦੀ ਚੰਗੀ ਸ਼ੁਰੂਆਤ ਕੀਤਾ। ਦੁਸ਼ਯੰਤ ਨੇ ਕਿਸ਼ਤੀਆਂ ਦੇ ਮੁਕਾਬਲੇ 'ਚ ਪੁਰਸ਼ਾਂ ਦੀ ਲਾਈਟਵੇਟ ਸਿੰਗਲ ਸਕਲਸ ਦੇ ਫਾਈਨਲ 'ਚ ਤੀਜਾ ਸਥਾਨ ਹਾਸਲ ਕਰਕੇ ਇਹ ਤਮਗਾ ਜਿੱਤਿਆ। ਫਾਈਨਲ 'ਚ ਦੁਸ਼ਯੰਤ ਨੇ ਇਸ ਮੁਕਾਬਲੇ ਨੂੰ ਖਤਮ ਕਰਨ 'ਚ 7 ਮਿੰਟ ਅਤੇ 18.76 ਸਕਿੰਟ ਦਾ ਸਮਾਂ ਲਗਾਉਂਦੇ ਹੋਏ ਕਾਂਸੀ ਤਮਗੇ 'ਤੇ ਨਿਸ਼ਾਨਾ ਵਿੰਨ੍ਹਿਆ ਹੈ।
ਦੁਸ਼ਯੰਤ ਨੇ 2014 'ਚ ਵੀ ਏਸ਼ੀਆਈ ਖੇਡਾਂ 'ਚ ਇਸੇ ਮੁਕਾਬਲੇ 'ਚ ਭਾਰਤ ਨੂੰ ਕਾਂਸੀ ਤਮਗਾ ਦਿਵਾਇਆ ਸੀ। ਹਾਲਾਂਕਿ, ਇਸ ਵਾਰ ਉਨ੍ਹਾਂ ਦਾ ਸਮਾਂ ਪਿਛਲੀਆਂ ਏਸ਼ੀਆਈ ਖੇਡਾਂ ਤੋਂ ਬਿਹਤਰ ਹੈ। ਇਸ ਮੁਕਾਬਲੇ 'ਚ ਸੋਨ ਤਮਗਾ ਦੱਖਣੀ ਕੋਰੀਆ ਦੇ ਖਿਡਾਰੀ ਹਿਊਨਸੂ ਪਾਰਕ ਨੇ ਜਿੱਤਿਆ। ਰੋਇੰਗ ਦੇ ਡਬਲਸ ਸਕਲਸ ਈਵੈਂਟ 'ਚ ਭਾਰਤ ਦੇ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਦੇਸ਼ ਨੂੰ ਕਾਂਸੀ ਤਮਗਾ ਦਿਵਾਇਆ ਹੈ। ਰੋਇੰਗ 'ਚ ਭਾਰਤ ਦਾ ਇਹ ਦਿਨ ਦਾ ਦੂਜਾ ਤਮਗਾ ਹੈ।
ਪ੍ਰਿਥਵੀ ਸ਼ਾਅ 'ਤੇ ਕੀਤੀ ਸਚਿਨ ਤੇਂਦੁਲਕਰ ਦੀ 10 ਸਾਲ ਪੁਰਾਣੀ ਭਵਿੱਖਬਾਣੀ ਹੋਈ ਸੱਚ
NEXT STORY