ਡਰਬਨ, (ਭਾਸ਼ਾ)- ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਰਿੰਕੂ ਸਿੰਘ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਦੀਆਂ ਪਿੱਚਾਂ ਦੀ ਤੇਜ਼ ਰਫਤਾਰ ਅਤੇ ਉਛਾਲ ਨੂੰ ਦੇਖਦੇ ਹੋਏ ਵਾਧੂ ਮਿਹਨਤ ਅਤੇ ਅਭਿਆਸ ਦੀ ਲੋੜ ਹੋਵੇਗੀ। ਭਾਰਤੀ ਟੀਮ ਦੇ ਪਹਿਲੇ ਅਭਿਆਸ ਸੈਸ਼ਨ ਤੋਂ ਬਾਅਦ ਦੱਖਣੀ ਅਫਰੀਕਾ ਦੀ ਪਿੱਚ ਦੇ ਬਾਰੇ 'ਚ ਰਿੰਕੂ ਨੇ ਕਿਹਾ, 'ਜਦੋਂ ਮੈਂ ਇੱਥੇ ਬੱਲੇਬਾਜ਼ੀ ਕੀਤੀ ਤਾਂ ਭਾਰਤੀ ਵਿਕਟਾਂ ਤੋਂ ਜ਼ਿਆਦਾ ਉਛਾਲ ਸੀ।' ਇਸ ਲਈ ਦੱਖਣੀ ਅਫ਼ਰੀਕਾ ਖ਼ਿਲਾਫ਼ ਹੋਰ ਅਭਿਆਸ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਦੂਜੇ ਟੀ20 ਮੈਚ ਚ ਜਿੱਤ ਰਾਹੀਂ ਸੀਰੀਜ਼ 'ਚ ਵਾਪਸੀ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਰਿੰਕੂ ਪੰਜ ਜਾਂ ਛੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇਗਾ। ਉਸ ਨੇ ਕਿਹਾ ਕਿ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਉਸ ਨੂੰ ਆਪਣੀ ਕੁਦਰਤੀ ਖੇਡ ਖੇਡਣ ਲਈ ਕਿਹਾ ਹੈ। ਉਸਨੇ ਬੀ. ਸੀ. ਸੀ. ਆਈ. ਟੀ.ਵੀ. ਨੂੰ ਕਿਹਾ, “ਮੈਂ ਪਹਿਲੇ ਸੈਸ਼ਨ ਦਾ ਬਹੁਤ ਮਜ਼ਾ ਲਿਆ ਕਿਉਂਕਿ ਮੌਸਮ ਚੰਗਾ ਸੀ। ਰਾਹੁਲ ਦ੍ਰਾਵਿੜ ਸਰ ਦੇ ਨਾਲ ਖੇਡਣ ਦਾ ਮੌਕਾ ਮਿਲਣਾ ਇੱਕ ਸੁਹਾਵਣਾ ਅਹਿਸਾਸ ਸੀ।
ਇਹ ਵੀ ਪੜ੍ਹੋ : ਸਪਾਈਡਰਮੈਨ ਮੰਨੇ ਜਾਂਦੇ ਸਾਬਕਾ ਭਾਰਤੀ ਗੋਲਕੀਪਰ ਸੁਬਰਤ ਪਾਲ ਨੇ ਲਿਆ ਸੰਨਿਆਸ
ਉਸ ਨੇ ਮੈਨੂੰ ਆਪਣੇ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਰਹਿਣ ਅਤੇ ਆਪਣੇ ਆਪ 'ਤੇ ਭਰੋਸਾ ਰੱਖਣ ਲਈ ਕਿਹਾ।'' ਰਿੰਕੂ ਨੇ ਕਿਹਾ ਕਿ 2013 ਤੋਂ ਪੰਜ-ਛੇ ਨੰਬਰ 'ਤੇ ਖੇਡਣ ਨੇ ਉਸ ਨੂੰ ਭਾਰਤ ਲਈ ਉਹੀ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੱਤਾ। ਉਸਨੇ ਕਿਹਾ, “ਮੈਂ 2013 ਤੋਂ ਉੱਤਰ ਪ੍ਰਦੇਸ਼ ਲਈ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਖੇਡ ਰਿਹਾ ਹਾਂ, ਇਸ ਲਈ ਮੈਂ ਇਸਦਾ ਆਦੀ ਹਾਂ। ਚਾਰ-ਪੰਜ ਵਿਕਟਾਂ ਡਿੱਗਣ ਤੋਂ ਬਾਅਦ ਇਸ ਕ੍ਰਮ ਵਿੱਚ ਖੇਡਣਾ ਮੁਸ਼ਕਲ ਹੈ ਪਰ ਮੈਨੂੰ ਆਪਣੇ ਆਪ 'ਤੇ ਭਰੋਸਾ ਹੈ। ਜਿੰਨਾ ਜ਼ਿਆਦਾ ਧੀਰਜ ਨਾਲ ਖੇਡਾਂਗਾ, ਓਨਾ ਹੀ ਚੰਗਾ ਖੇਡ ਸਕਾਂਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪਾਈਡਰਮੈਨ ਮੰਨੇ ਜਾਂਦੇ ਸਾਬਕਾ ਭਾਰਤੀ ਗੋਲਕੀਪਰ ਸੁਬਰਤ ਪਾਲ ਨੇ ਲਿਆ ਸੰਨਿਆਸ
NEXT STORY