ਨਵੀਂ ਦਿੱਲੀ—ਕ੍ਰਿਕਟ ਦੇ ਖੇਡ 'ਚ ਫਾਸਟ ਗੇਂਦਬਾਜ਼ੀ ਦਾ ਰੋਮਾਂਚ ਹਮੇਸ਼ਾ ਹੀ ਰਿਹਾ ਹੈ। ਜਦੋਂ-ਜਦੋਂ ਤੇਜ਼ ਗੇਂਦਬਾਜ਼ ਕ੍ਰਿਕਟ ਦੀ 22 ਗਜ ਦੀ ਪਿਚ 'ਤੇ ਆਪਣੀ ਗਤੀ ਦਾ ਹੁਨਰ ਦਿਖਾਉਂਦੇ ਹਨ, ਤਾਂ ਖੇਡ ਪ੍ਰੇਮੀਆਂ ਨੂੰ ਰਿਕਾਰਡ ਬਣਾਉਣ ਦੀ ਉਮੀਦ ਰਹਿੰਦੀ ਹੈ। ਅਜਿਹੇ ਹੀ ਕੁਝ ਗੇਂਦਬਾਜ਼ ਹਨ ਜਿਨ੍ਹਾਂ ਦੇ ਨਾਂ ਸਭ ਤੋਂ ਤੇਜ਼ ਗੇਂਦਬਾਜ਼ੀ ਦਾ ਰਿਕਾਰਡ ਦਰਜ ਹੈ। ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਟਾਪ-5 ਗੇਂਦਬਾਜ਼ਾਂ 'ਚੋਂ 4 ਗੇਂਦਬਾਜ਼ ਆਸਟ੍ਰੇਲੀਆ ਦੇ ਹਨ। ਇਨ੍ਹਾਂ 'ਚ ਭਾਰਤ ਦਾ ਕੋਈ ਵੀ ਗੇਂਦਬਾਜ਼ ਸ਼ਾਮਿਲ ਨਹੀਂ ਹੈ। ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਪਾਕਿਸਤਾਨ ਦੇ ਸ਼ੋਇਬ ਅਖਤਰ ਦੇ ਨਾਂ ਹੈ। ਸ਼ੋਇਬ ਨੇ 27 ਅਪ੍ਰੈਲ,2002 ਨੂੰ ਨਿਊਜ਼ੀਲੈਂਡ ਖਿਲਾਫ ਖੇਡਦੇ ਹੋਏ 161.3 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ।

ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਤੀਜਾ ਸਥਾਨ ਆਸਟ੍ਰੇਲੀਆ ਦੇ ਸ਼ਾਨ ਟੇਟ (161.1ਕਿ.ਮੀ/ਪ੍ਰਤੀ ਘੰਟਾ) ਦਾ ਹੈ। ਉਨ੍ਹਾਂ ਨੇ ਇਹ ਗੇਂਦ ਇੰਗਲੈਂਡ ਖਿਲਾਫ ਖੇਡਦੇ ਹੋਏ ਸੁੱਟੀ ਸੀ।

ਆਸਟ੍ਰੇਲੀਆ ਦੇ ਜੇਫਰੇ ਥਾਮਪਸਨ ( 160.6 ਕਿ.ਮੀ. /ਘੰਟਾ) ਸਭ ਤੋਂ ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਹੈ।

ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ (160.4 ਕਿ.ਮੀ/ਘੰਟਾ) ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਸਟਾਰਕ ਨੇ ਇਹ ਗੇਂਦ ਨਿਊਜ਼ੀਲੈਂਡ ਖਿਲਾਫ ਖੇਡਦੇ ਹੋਏ ਸੁੱਟੀ ਸੀ।

ਪ੍ਰਿਥਵੀ ਸ਼ਾਅ ਨੇ ਮੈਦਾਨ 'ਚ ਹੀ ਕੇ.ਐੱਲ.ਰਾਹੁਲ ਤੋਂ ਮੰਗਿਆ ਇਹ ਖਾਸ ਤੋਹਫਾ
NEXT STORY