ਮੈਡ੍ਰਿਡ, ਸਪੇਨ (ਨਿਕਲੇਸ਼ ਜੈਨ)- ਫੀਡੇ ਕੈਂਡੀਡੇਟਸ 2022 ਦੇ ਦੂਜੇ ਦਿਨ ਚਾਰ ਮੈਚਾਂ 'ਚੋਂ ਇਕ ਮੈਚ ਜਿੱਤ ਤੇ ਤਿੰਨ ਡਰਾਅ ਦੇ ਨਾਲ ਖ਼ਤਮ ਹੋਏ। ਪਹਿਲੇ ਰਾਊਂਡ 'ਚ ਹਾਰ ਦੇ ਬਾਅਦ, ਅਮਰੀਕੀ ਧਾਕੜ ਗ੍ਰਾਂਡ ਮਾਸਟਰ ਹਿਕਾਰੂ ਨਾਕਾਮੁਰਾ ਨੇ ਵਾਪਸੀ ਕਰਦੇ ਹੋਏ ਅਜ਼ਰਬੈਜਾਨ ਦੇ ਤੈਮੂਰ ਰਦਜਾਬੋਵ ਨੂੰ ਸਾਢੇ 6 ਘੰਟੇ ਤਕ ਚਲੇ ਮੁਕਾਬਲੇ 'ਚ ਹਰਾਇਆ।
ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ
ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ਼ ਓਪਨਿੰਗ 'ਚ ਨਾਕਾਮੁਰਾ ਨੂੰ ਥੋੜ੍ਹੀ ਬਿਹਤਰ ਸਥਿਤੀ ਮਿਲੀ ਤੇ ਰਦਜਾਬੋਵ 'ਤੇ ਹੌਲੇ-ਹੌਲੇ ਦਬਾਅ ਵਧਾਉਂਦੇ ਹੋਏ 75 ਚਾਲਾਂ 'ਚ ਜਿੱਤ ਦਰਜ ਕੀਤੀ। ਪਹਿਲੇ ਰਾਊਂਡ 'ਚ ਜਿੱਤ ਦਰਜ ਕਰਨ ਵਾਲੇ ਫਾਬੀਆਨੋ ਕਾਰੂਆਨਾ ਤੇ ਰੂਸ ਦੇ ਯਾਨ ਨੇਪੋਮਿੰਸੀ ਦਰਮਿਆਨ ਇਟੈਲੀਅਨ ਓਪਨਿੰਗ 'ਚ 31 ਚਾਲਾਂ 'ਚ ਬਾਜ਼ੀ ਬਿਨਾ ਨਤੀਜੇ ਦੇ ਰਹੀ।
ਇਹ ਵੀ ਪੜ੍ਹੋ : ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਜਿੱਤਿਆ ਪ੍ਰਾਗ ਮਾਸਟਰਸ ਸ਼ਤਰੰਜ ਦਾ ਖ਼ਿਤਾਬ
ਆਪਣਾ 19ਵਾਂ ਜਨਮ ਦਿਨ ਮਨਾ ਰਹੇ ਫਰਾਂਸ ਦੇ ਅਲੀਰੇਜਾ ਫਿਰੌਜ਼ਾ ਬਹੁਤ ਮੁਸ਼ਕਲ ਨਾਲ ਸਿਸਲੀਅਨ ਓਪਨਿੰਗ 'ਚ ਹੰਗਰੀ ਦੇ ਰਿਚਰਡ ਰਾਪੋਰਟ ਦੇ ਖ਼ਿਲਾਫ਼ 60 ਚਾਲਾਂ 'ਚ ਬਾਜ਼ੀ ਡਰਾਅ ਕਰਾ ਸਕੇ। ਪਹਿਲਾ ਰਾਉਂਡ ਹਾਰਨ ਦੇ ਬਾਅਦ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਡਿੰਗ ਲੀਰੇਨ ਨੇ ਸੰਭਲ ਕੇ ਖੇਡਦੇ ਹੋਏ ਪੋਲੈਂਡ ਦੇ ਯਾਨ ਡੂਡਾ ਨਾਲ 41 ਚਾਲਾਂ 'ਚ ਇਟੈਲੀਅਨ ਓਪਨਿੰਗ 'ਚ ਅੰਕ ਵੰਡ ਲਿਆ। ਪਹਿਲੇ ਦੋ ਰਾਊਂਡ ਦੇ ਬਾਅਦ ਫਿਲਹਾਲ ਨੇਪੋਮਿੰਸੀ ਤੇ ਕਾਰੂਆਨਾ 1.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚਲ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SA 5th T20I : ਮੈਚ 'ਚ ਮੀਂਹ ਪਾ ਸਕਦੈ ਅੜਿੱਕਾ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11 'ਤੇ ਵੀ ਇਕ ਝਾਤ
NEXT STORY