ਦੁਬਈ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਰੁੱਧ ਉਸਦੇ ਚੈਲੰਜਰ ਕੈਂਡੀਡੇਟ ਜੇਤੂ ਰੂਸ ਦਾ ਇਯਾਨ ਨੈਪੋਮਨਿਆਚੀ ਪੰਜਵੇਂ ਰਾਊਂਡ ਵਿਚ ਇਕ ਵਾਰ ਫਿਰ ਮਿਲੇ ਮੌਕੇ ਦਾ ਫਾਇਦ ਨਹੀਂ ਚੁੱਕ ਸਕਿਆ ਤੇ ਮੁਕਾਬਲਾ ਡਰਾਅ 'ਤੇ ਖਤਮ ਹੋਇਆ। 2018 ਤੋਂ ਬਾਅਦ ਇਹ ਲਗਾਤਾਰ ਦੂਜੀ ਵਿਸ਼ਵ ਚੈਂਪੀਅਨਸ਼ਿਪ ਹੈ, ਜਿਸ ਵਿਚ ਰਾਊਂਡ-5 ਤੱਕ ਕੋਈ ਵੀ ਨਤੀਜਾ ਨਹੀਂ ਆ ਸਕਿਆ ਹੈ।
ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ

ਪ੍ਰਤੀਯੋਗਿਤਾ ਵਿਚ ਤੀਜੀ ਵਾਰ ਸਫੇਦ ਮੋਹਰਿਆਂ ਨਾਲ ਖੇਡ ਰਹੇ ਨੈਪੋਮਨਿਆਚੀ ਨੇ ਇਕ ਵਾਰ ਫਿਰ ਰਾਜਾ ਦੇ ਪਿਆਦੇ ਨੂੰ ਦੋ ਘਰ ਚੱਲ ਕੇ ਸ਼ੁਰੂਆਤ ਕੀਤੀ ਤੇ ਕਾਰਲਸਨ ਨੇ ਵੀ ਇਸੇ ਅੰਦਾਜ਼ ਵਿਚ ਜਵਾਬ ਦਿੰਦੇ ਹੋ ਖੇਡ ਨੂੰ ਰਾਏ ਲੋਪੇਜ ਓਪਨਿੰਗ ਵਿਚ ਪਹੁੰਚਾ ਦਿੱਤਾ। ਲਗਾਤਾਰ ਕੁਝ ਪਿਆਦਿਆਂ ਦੀ ਅਦਲਾ-ਬਦਲੀ ਵਿਚਾਲੇ ਖੇਡ ਦੀ 20ਵੀਂ ਚਾਲ ਵਿਚ ਨੈਪੋਮਨਿਆਚੀ ਕੋਲ ਆਪਣੇ ਪਿਆਦੇ ਨੂੰ ਅੱਗੇ ਵਧਾ ਕੇ ਕਾਰਲਸਨ ਨੂੰ ਮੁਸੀਬਤ ਵਿਚ ਪਾਉਣ ਦਾ ਮੌਕਾ ਸੀ ਪਰ ਉਸ ਨੇ ਹਾਥੀ ਦੀ ਚਾਲ ਚੱਲ ਕੇ ਕਾਰਲਸਨ ਨੂੰ ਸੰਭਲਣ ਦਾ ਮੌਕਾ ਦੇ ਦਿੱਤਾ, ਹਾਲਾਂਕਿ ਰੇਡ ਦੇ ਅੰਤ ਤੱਕ ਕਾਰਲਸਨ ਅਸਹਿਜ ਸਥਿਤੀ ਵਿਚ ਸੀ ਪਰ ਕਿਸੇ ਤਰ੍ਹਾਂ 43 ਚਾਲਾਂ ਵਿਚ ਬਾਜ਼ੀ ਬਚਾਉਣ ਵਿਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ
14 ਰਾਊਂਡਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਹੁਣ ਇਕ ਦਿਨ ਦੇ ਆਰਾਮ ਤੋਂ ਬਾਅਦ ਤਿੰਨ ਲਗਾਤਾਰ ਮੁਕਾਬਲੇ ਖੇਡੇ ਜਾਣਗੇ, ਜਿਸ ਵਿਚ ਕਾਰਲਸਨ 2 ਵਾਰ ਸਫੇਦ ਮੋਹਰਿਆਂ ਨੀਲ ਖੇਡੇਗਾ ਤੇ ਜਾਣਕਾਰ ਅਗਲੇ ਤਿੰਨ ਮੈਚਾਂ ਵਿਚ ਨਤੀਜਾ ਆਉਣ ਦੀ ਉਮੀਦ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਨਾਲਡੋ ਨੇ 800 ਗੋਲ ਦੇ ਅੰਕੜੇ ਨੂੰ ਕੀਤਾ ਪਾਰ, ਮਾਨਚੈਸਟਰ ਨੇ ਆਰਸੇਨਲ ਨੂੰ ਹਰਾਇਆ
NEXT STORY