ਮਡਗਾਂਵ— ਰਿਆਨ ਬ੍ਰੇਵਸਟਰ ਦੀ ਹੈਟ੍ਰਿਕ ਦੀ ਮਦਦ ਨਾਲ ਇੰਗਲੈਂਡ ਨੇ ਇੱਥੇ ਆਪਣੇ ਪੁਰਾਣੇ ਵਿਰੋਧੀ ਅਮਰੀਕਾ ਨੂੰ 4-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਅੰਡਰ-17 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਲਿਵਰਪੂਲ ਵਲੋਂ ਖੇਡਣ ਵਾਲੇ ਬ੍ਰੇਵਸਟਰ ਨੇ 11ਵੇਂ, 14ਵੇਂ ਤੇ ਦੂਜੇ ਹਾਫ ਦੇ ਇੰਜਰੀ ਟਾਈਮ (96ਵੇਂ ਮਿੰਟ) ਵਿਚ ਗੋਲ ਕੀਤੇ। ਇੰਗਲੈਂਡ ਵਲੋਂ ਇਕ ਹੋਰ ਗੋਲ ਮੋਰਗਨ ਗਿਬਸ ਵ੍ਹਾਈਟ ਨੇ 64ਵੇਂ ਮਿੰਟ ਵਿਚ ਕੀਤਾ। ਅਮਰੀਕਾ ਲਈ ਇਕਲੌਤਾ ਗੋਲ ਜੋਸ਼ ਸਾਰਜੈਂਟ (72ਵੇਂ ਮਿੰਟ) ਨੇ ਕੀਤਾ। ਇੰਗਲੈਂਡ ਸੈਮੀਫਾਈਨਲ ਵਿਚ ਬ੍ਰਾਜ਼ੀਲ ਤੇ ਜਰਮਨੀ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਨਾਲ ਭਿੜੇਗਾ। ਇੰਗਲੈਂਡ ਨੇ ਸ਼ੁਰੂ ਵਿਚ ਦਬਦਬਾ ਬਣਾਇਆ ਸੀ ਪਰ ਬਾਅਦ ਵਿਚ ਅਮਰੀਕਾ ਨੇ ਚੰਗੀ ਖੇਡ ਦਿਖਾਈ। ਇਹ ਵੱਖ ਗੱਲ ਸੀ ਕਿ ਉਹ ਗੋਲ ਕਰਨ ਵਿਚ ਅਸਫਲ ਰਿਹਾ।
ਤਰੰਗੇ ਨੂੰ ਦੇਖ ਕੇ ਪਛਾਣਦਾ ਸੀ ਆਪਣੇ ਮੈਚ ਦੀ ਜਗ੍ਹਾ : ਵਿਸ਼ਵਨਾਥਨ ਆਨੰਦ
NEXT STORY