ਨਵੀਂ ਦਿੱਲੀ— 1947 'ਚ ਆਜ਼ਾਦੀ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਟੀਮ ਦੇ ਵਿਦੇਸ਼ੀ ਦੌਰੇ ਦਾ ਵਿਸ਼ੇਸ਼ ਮਹੱਤਵ ਹੈ ਉਸੇ ਤਰ੍ਹਾਂ ਭਾਰਤ ਦਾ ਪਹਿਲਾਂ ਵਿਸ਼ਵ ਕੱਪ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। 1983 'ਚ ਕਪਿਲ ਦੇਵ ਦੀ ਕਪਤਾਨੀ ਵਾਲੀ ਇਸ ' ਅੰਡਰਡਾਗ' ਸਮਝੀ ਜਾ ਰਹੀ ਟੀਮ ਨੇ ਇਤਿਹਾਸ ਰੱਚ ਦਿੱਤਾ। ਲਗਾਤਾਰ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ ਫਾਈਨਲ 'ਚ ਹਰਾ ਕੇ ਭਾਰਤੀ ਕ੍ਰਿਕਟ ਦਾ ਨਵਾ ਇਤਿਹਾਸ ਰੱਚਿਆ।

ਰੋਜ਼ਰ ਬਿੰਨੀ

ਰੋਜ਼ਰ ਬਿੰਨੀ ਅੰਤਰਰਾਸ਼ਟਰੀ ਕ੍ਰਿਕਟ 'ਚ ਕਰੀਅਰ ਦੇ ਸ਼ੁਰੂਆਤੀ ਚਾਰ ਸਾਲਾਂ 'ਚ ਖਾਸ ਸਫਲ ਨਹੀਂ ਰਹੇ, ਪਰ ਸਾਲ 1983 ਲਈ ਵਨ ਡੇ ਵਿਸ਼ਵ ਕੱਪ ਟੀਮ ਦੀ ਚੋਣ ਤੋਂ ਬਾਅਦ ਸਥਿਤੀ ਬਦਲ ਗਈ। ਬਿੰਨੀ ਨੂੰ ਇੰਗਲਿਸ਼ ਹਾਲਾਤ ਕਾਫੀ ਰਾਸ ਆਏ।ਬਿੰਨੀ ਨੇ ਚੇਮਸਫੋਰਡ 'ਚ ਆਸਟ੍ਰੇਲੀਆ ਖਿਲਾਫ ਮੈਚ ਜੇਤੂ ਪ੍ਰਦਰਸ਼ਨ (21 ਦੌੜਾਂ, 29/4 ਵਿਕਟਾਂ) ਕਰ ਕੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਚਾ ਲਿਆ। ਨਾਲ ਹੀ ਵੈਸਟਇੰਡੀਜ਼ ਖਿਲਾਫ ਫਾਈਨਲ 'ਚ 10 ਓਵਰਾਂ 'ਚ ਸਿਰਫ 23 ਦੌੜਾਂ ਦੇ ਕੇ ਖਿਤਾਬ ਜਿਤਾਉਣ 'ਚ ਅਹਿਮ ਰੋਲ ਨਿਭਾਇਆ।
-ਕਪਿਲ ਦੇਵ

ਪੂਰੇ ਟੂਰਨਾਮੈਂਟ ਦੌਰਾਨ ਕਪਿਲ ਦੇਵ ਦੀ ਜ਼ਿੰਬਾਬਵੇ ਖਿਲਾਫ ਖੇਡੀ ਗਈ 175 ਦੌੜਾਂ ਦੀ ਪਾਰੀ ਸਭ ਤੋਂ ਮਹੱਤਵਪੂਰਨ ਰਹੀ, ਜਿਸਦੇ ਦਮ 'ਤੇ ਭਾਰਤੀ ਟੀਮ ਗਰੁੱਪ ਪੱਧਰ 'ਤੇ ਹੀ ਬਾਹਰ ਹੋਣ ਤੋਂ ਬਚ ਗਈ। ਇਸ ਪਾਰੀ 'ਚ ਕਪਿਲ ਦੇਵ ਨੇ 138 ਗੇਂਦਾਂ 'ਚ 16 ਚੌਕੇ ਅਤੇ 6 ਛੱਕੇ ਲਗਾਏ। ਵੈਸਟ ਇੰਡੀਜ਼ ਖਿਲਾਫ ਖੇਡੇ ਗਏ ਫਾਈਨਲ ਮੈਚ 'ਚ ਭਾਰਤ ਨੇ 54.5 ਓਵਰਾਂ 'ਚ ਸਾਰੇ ਵਿਕਟ ਗਵਾ ਕੇ 175 ਦੌੜਾਂ ਦਾ ਸਕੋਰ ਖੜਾ ਕੀਤਾ ਸੀ। ਫਾਈਨਲ 'ਚ ਰਿਚਰਡਸਨ ਦਾ ਕਪਿਲ ਦੇਵ ਦੇ ਹੱਥੋਂ ਕੈਚ ਆਊਟ ਹੋਣਾ ਸਭ ਤੋਂ ਸ਼ਾਨਦਾਰ ਸੀ। ਰਿਚਰਡਸਨ ਦੇ ਬੱਲੇ ਤੋਂ ਨਿਕਲਿਆ ਸ਼ਾਟ ਲੰਬਾ ਸੀ ਅਤੇ ਸਾਰਿਆ ਨੂੰ ਲੱਗਾ ਕਿ ਇਹ ਛੱਕਾ ਹੋਵੇਗਾ, ਪਰ ਬਾਊਂਡਰੀ ਕੋਲ ਖੜੇ ਕਪਿਲ ਨੇ ਸ਼ਾਨਦਾਰ ਤਰੀਕੇ ਨਾਲ ਕੈਚ ਕਰ ਭਾਰਤੀਆਂ ਦੇ ਚਿਹਰੇ 'ਤੇ ਖੁਸ਼ੀ ਬਿਖੇਰ ਦਿੱਤੀ।
-ਕ੍ਰਿਸ਼ਮਾਚਾਰੀ ਸ਼੍ਰੀਕਾਂਤ

ਵਿਸ਼ਵ ਕੱਪ ਦੇ ਫਾਈਨਲ 'ਚ ਸ਼੍ਰੀਕਾਂਤ ਦੋਵੇਂ ਟੀਮਾਂ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। 38 ਦੌੜਾਂ ਦੀ ਉਨ੍ਹਾਂ ਦੀ ਪਾਰੀ ਨੂੰ ਮੋਹਿੰਦਰ ਅਮਰਨਾਥ ਦੇ ਆਲ ਰਾਊਂਡ ਪ੍ਰਦਰਸ਼ਨ, ਬਲਵਿੰਦਰ ਸਿੰਘ ਸਿੰਧੂ ਦੀ ਜਾਦੂਈ ਡਿਲਵਰੀ ਅਤੇ ਕਪਿਲ ਦੇਵ ਦੇ ਸ਼ਾਨਦਾਰ ਕੈਚ ਦੇ ਚੱਲਦੇ ਭੁੱਲਾ ਦਿੱਤਾ ਗਿਆ। ਉਨ੍ਹਾਂ ਦੀ 38 ਦੌੜਾਂ ਦੀ ਬਦੌਲਤ ਹੀ ਭਾਰਤ 183 ਦੌੜਾਂ ਬਣਾ ਸਕਿਆ ਸੀ ਅਤੇ ਫਾਈਨਲ 'ਚ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ।
-ਮੋਹਿੰਦਰ ਅਮਰਨਾਥ
ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਟੀਮ ਦੇ ਕੋਲ ਉਸ ਸਮੇਂ ਬਿਹਤਰੀਨ ਬੱੱਲੇਬਾਜ਼ ਸਨ ਅਤੇ ਉਸਦੇ ਲਈ ਇਸ
ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਨਹੀਂ ਸੀ। ਵੈਸਟਇੰਡੀਜ਼ ਦੇ ਧੂੰਦਦਾਰ ਬੱਲਬਾਜ਼ਾਂ ਨੂੰ ਰੋਕਣ ਲਈ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੋਹਿੰਦਰ ਅਮਰਨਾਥ ਅਤੇ ਮਦਨ ਲਾਲ ਨੇ ਅਹਿਮ ਭੂਮਿਕਾ ਨਿਭਾਈ।
ਮੋਹਿੰਦਰ ਨੇ 12 ਦੌੜਾਂ 'ਤੇ 3 ਵਿਕਟਾਂ ਲਈਆਂ, ਉੱਥੇ ਮਦਨ ਨੇ ਵੀ 3 ਵਿਕਟ ਹਾਸਿਲ ਕੀਤੇ ਅਤੇ ਵੈਸਟ ਇੰਡੀਜ਼ ਦੀ ਪਾਰੀ 140 ਦੌੜਾਂ 'ਤੇ ਹੀ ਸਿਮਟ ਗਈ।
ਬਲਵਿੰਦਰ ਸਿੰਘ ਸੰਧੂ

ਬਲਵਿੰਦਰ ਸਿੰਘ ਸੰਧੂ ਨੇ 184 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਡੀਜ਼ ਟੀਮ ਦੇ ਓਪਨਰ ਗਰਾਉਂਡ ਗ੍ਰੀਨੀਜ ਨੂੰ ਬੋਲਡ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਸੀ। ਦਰਅਸਲ, ਉਸ ਮੈਚ 'ਚ ਭਾਰਤ ਨੂੰ ਸ਼ੁਰੂਆਤੀ ਬ੍ਰੇਕਥਰੂ ਦੀ ਜ਼ਰੂਰਤ ਸੀ, ਜਿਸ ਨੂੰ ਸੰਧੂ ਨੇ ਪੂਰਾ ਕੀਤਾ ਅਤੇ ਉਹ ਆਪਣੇ ਕਪਤਾਨ ਦੇ ਵਿਸ਼ਵਾਸ 'ਤੇ ਖਰੇ ਉਤਰੇ ਸਨ। ਸੰਧੂ ਨੇ ਇਨ੍ਹਾਂ ਸਵਿੰਗਰ ਤੋਂ ਅਣਜਾਣ ਗ੍ਰੀਨਿਜ ਵਰਲਡ ਕੱਪ ਦੌਰਾਨ ਦੂਜੀ ਵਾਰ ਉਨ੍ਹਾਂ ਦੇ ਸ਼ਿਕਰ ਬਣੇ। ਦੋਵੇਂ ਹੀ ਵਾਰ ਸੰਧੂ ਨੇ ਉਨ੍ਹਾਂ ਨੂੰ ਬੋਲਡ ਕੀਤਾ। ਹਾਲਾਂਕਿ ਵਰਲਡ ਕੱਪ ਦੇ ਦੌਰਾਨ ਸੰਧੂ ਨੇ 8 ਮੈਚਾਂ 'ਚ ਸਿਰਫ 8 ਵਿਕਟਾਂ ਹੀ ਲਈਆਂ।
ਖੁਦ ਨੂੰ ਕ੍ਰਿਕਟ ਵਿਡੋ ਤੇ ਸ਼ੈਤਾਨ ਬੱਚਿਆਂ ਦੀ ਮਾਂ ਮੰਨਦੀ ਹੈ ਕਲੇਅਰ
NEXT STORY