ਪੈਰਿਸ : ਮੇਗਨ ਰਾਪਿਨੋਈ ਦੀ 2 ਗੋਲ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਅਮਰੀਕਾ ਨੇ ਫੀਫਾ ਫੁੱਟਬਾਲ ਵਰਲਡ ਕੱਪ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਫ੍ਰਾਂਸ ਨੂੰ 2-1 ਨਾਲ ਹਰਾ ਕੇ ਘਰੇਲੂ ਟੀਮ ਦਾ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਵਰਲਡ ਕੱਪ ਖਿਤਾਬ ਨੂੰ 3 ਵਾਰ ਜਿੱਤਣ ਵਾਲੀ ਇਸ ਟੀਮ ਦਾ ਸੈਮੀਫਾਈਨਲ ਵਿਚ ਇੰਗਲੈਂਡ ਨਾਲ ਸਾਹਮਣਾ ਹੋਵੇਗਾ। ਰਾਪਿਨੋਈ ਨੇ ਮੈਚ ਦੇ 5ਵੇਂ ਅਤੇ 65ਵੇਂ ਮਿੰਟ ਵਿਚ ਗੋਲ ਕਰ ਅਮਰੀਕਾ ਨੂੰ 2-0 ਨਾਲ ਅੱਗੇ ਕਰ ਦਿੱਤਾ। ਫ੍ਰਾਂਸ ਨੇ ਹਾਲਾਂਕਿ ਵਾਪਸੀ ਦੀ ਕੋਸ਼ਿਸ਼ ਜਾਰੀ ਰੱਖੀ ਜਿਸਦਾ ਫਾਇਦਾ ਟੀਮ ਨੂੰ 81ਵੇਂ ਮਿੰਟ ਵਿਚ ਮਿਲਿਆ। ਵੇਂਨਡੀ ਰੇਨਾਰਡ ਦੇ ਗੋਲ ਨਾਲ ਫ੍ਰਾਂਸ ਅਮਰੀਕਾ ਦੀ ਬੜ੍ਹਤ ਨੂੰ ਘੱਟ ਕਰਨ ਵਿਚ ਸਫਲ ਰਿਹਾ ਪਰ ਟੀਮ ਇਸ ਤੋਂ ਬਾਅਦ ਵਾਪਸੀ ਦਾ ਕੋਈ ਗੋਲ ਨਾ ਕਰ ਸਕੀ। ਇਕ ਹੋਰ ਕੁਆਰਟਰ ਫਾਈਨਲ ਵਿਚ ਇੰਗਲੈਂਡ ਨੇ ਨਾਰਵੇ ਨੂੰ 3-0 ਨਾਲ ਹਰਾਇਆ।
ਵੈਨੇਜ਼ੁਏਲਾ ਨੂੰ 2-0 ਨਾਲ ਹਰਾ ਕੇ ਸੈਮੀਫਾਇਨਲ 'ਚ ਪਹੁੰਚੀ ਅਰਜਨਟੀਨਾ
NEXT STORY