ਨਵੀਂ ਦਿੱਲੀ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 11ਵੇਂ ਸੈਸ਼ਨ ਲਈ ਆਪਣੀਆਂ-ਆਪਣੀਆਂ ਟੀਮਾਂ ਵੱਲੋਂ ਰਿਟੇਨ ਨਾ ਕੀਤੇ ਗਏ ਗੌਤਮ ਗੰਭੀਰ, ਯੁਵਰਾਜ ਸਿੰਘ ਤੇ ਕ੍ਰਿਸ ਗੇਲ ਦਾ ਨਿਲਾਮੀ ਪ੍ਰਕਿਰਿਆ ਵਿਚ ਇਸ ਵਾਰ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਇੰਗਲੈਂਡ ਦਾ ਟੈਸਟ ਕਪਤਾਨ ਜੋ ਰੂਟ, ਆਲਰਾਊਂਡਰ ਬੇਨ ਸਟੋਕਸ, ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰ ਤੇ ਭਾਰਤੀ ਧਾਕੜ ਗੌਤਮ ਗੰਭੀਰ, ਯੁਵਰਾਜ ਸਿੰਘ, ਆਰ. ਅਸ਼ਵਿਨ, ਹਰਭਜਨ ਸਿੰਘ ਤੇ ਅਜਿੰਕਯ ਰਹਾਨੇ ਸਮੇਤ ਕੁਲ 1122 ਖਿਡਾਰੀ ਆਈ. ਪੀ. ਐੱਲ. ਦੇ 11ਵੇਂ ਸੈਸ਼ਨ ਲਈ ਨਿਲਾਮੀ ਪ੍ਰਕਿਰਿਆ ਵਿਚ ਉਤਰਨਗੇ। ਬੇਸ਼ੁਮਾਰ ਦੌਲਤ ਨਾਲ ਭਰਪੂਰ ਆਈ. ਪੀ. ਐੱਲ. ਦੇ 11ਵੇਂ ਸੈਸ਼ਨ ਦੀ ਇਸ ਵਾਰ 27 ਤੇ 28 ਜਨਵਰੀ ਨੂੰ ਬੈਂਗਲੁਰੂ ਵਿਚ ਨਿਲਾਮੀ ਪ੍ਰੀਕਿਰਿਆ ਆਯੋਜਿਤ ਕੀਤੀ ਜਾਵੇਗੀ।
ਅੰਡਰ-19 ਵਰਲਡ ਕੱਪ : ਵੀਰੂ ਤੇ ਦਾਦਾ ਨੇ ਇਨ੍ਹਾਂ ਗੇਂਦਬਾਜ਼ਾਂ ਦੀ ਕੀਤੀ ਤਾਰੀਫ
NEXT STORY