ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਨੂੰ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਭਾਰਤੀ ਦਲ ਦਾ ਸਦਭਾਵਨਾ ਦੂਤ ਬਣਨ ਦਾ ਸੱਦਾ ਦਿੱਤਾ ਗਿਆ ਹੈ। ਆਈ. ਓ. ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਗਾਂਗੁਲੀ ਨੂੰ ਭੇਜੇ ਪੱਤਰ ਵਿਚ ਕਿਹਾ, ''ਆਈ. ਓ. ਏ. ਤੁਹਾਨੂੰ ਟੋਕੀਓ ਓਲੰਪਿਕ ਖੇਡਾਂ 2020 ਵਿਚ ਭਾਰਤੀ ਦਲ ਦਾ ਸਦਭਾਵਨਾ ਦੂਤ ਬਣਨ ਦਾ ਸਨਮਾਨ ਪ੍ਰਦਾਨ ਕਰਦਾ ਹੈ। ਸਾਨੂੰ ਉਮੀਦ ਹੈ ਕਿ ਤੁਸੀਂ ਭਾਰਤੀ ਦਲ ਨੂੰ ਤਹਿ ਦਿਲੋਂ ਆਪਣਾ ਸਮਰਥਨ ਦਿਓਗੇ।''

ਮਹਿਤਾ ਨੇ ਕਿਹਾ ਕਿ ਇਹ ਓਲੰਪਿਕ ਖਾਸ ਹੈ ਕਿਉਂਕਿ ਭਾਰਤ ਇਨ੍ਹਾਂ ਖੇਡਾਂ ਵਿਚ ਹਿੱਸੇਦਾਰੀ ਦੇ 100 ਸਾਲ ਪੂਰੇ ਕਰੇਗਾ ਅਤੇ ਗਾਂਗੁਲੀ ਦਾ ਸਹਿਯੋਗ ਅਤੇ ਪ੍ਰੇਰਣਾ ਭਾਰਤੀ ਖਿਡਾਰੀਆਂ ਖਾਸ ਕਰ ਨੌਜਵਾਨਾਂ ਲਈ ਅਣਮੁੱਲਾ ਹੋਵੇਗਾ। ਉਸ ਨੇ ਕਿਹਾ ਕਿ ਤੁਸੀਂ ਇਕ ਅਰਬ ਲੋਕਾਂ ਖਾਸ ਕਰ ਨੌਜਵਾਨਾਂ ਲਈ ਪ੍ਰੇਰਣਾ ਹੋ। ਪ੍ਰਸ਼ਾਸਕ ਦੇ ਤੌਰ 'ਤੇ ਤੁਸੀਂ ਹਮੇਸ਼ਾ ਹੁਨਰ ਨੂੰ ਤਰਾਸ਼ਿਆ ਹੈ। ਸਾਨੂੰ ਉਮੀਦ ਹੈ ਕਿ ਟੋਕੀਓ 2020 ਵਿਚ ਭਾਰਤੀ ਟੀਮ ਨੂੰ ਤੁਹਾਡੇ ਸਾਥ ਨਾਲ ਸਾਡੇ ਨੌਜਵਾਨਾਂ ਦਾ ਹੌਸਲਾ ਵਧੇਗਾ। ਦੱਸ ਦਈਏ ਕਿ ਟੋਕੀਓ ਓਲੰਪਿਕ 24 ਜੁਲਾਈ ਤੋਂ 9 ਅਗਸਤ ਤਕ ਹੋਵੇਗਾ।
ਕੇ. ਐੱਲ. ਰਾਹੁਲ ਨੇ ਟੀ-20 WC 2020 'ਚ ਖੇਡਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY