ਸਪੋਰਟਸ ਡੈਸਕ- ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ 51 ਸਾਲ ਦੇ ਹੋ ਗਏ ਹਨ। ਕੋਲਕਾਤਾ ਦੇ ਬੇਹਲਾ 'ਚ 8 ਜੁਲਾਈ 1972 ਨੂੰ ਜਨਮੇ ਗਾਂਗੁਲੀ ਨੇ ਆਪਣੇ ਸਮੇਂ 'ਚ ਭਾਰਤੀ ਟੀਮ ਨੂੰ ਉੱਚਾਈਆਂ 'ਤੇ ਪਹੁੰਚਾਇਆ। ਦੂਜੇ ਪਾਸੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ 'ਦਾਦਾ' ਦੇ ਨਾਂ ਨਾਲ ਮਸ਼ਹੂਰ ਗਾਂਗੁਲੀ ਲਗਜ਼ਰੀ ਜੀਵਨ ਸ਼ੈਲੀ ਬਤੀਤ ਕਰਦੇ ਹਨ ਅਤੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਦੀ ਕੁੱਲ ਜਾਇਦਾਦ 700 ਕਰੋੜ ਦੇ ਕਰੀਬ ਹੈ ਅਤੇ ਉਨ੍ਹਾਂ ਦਾ ਨਾਂ ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਹੈ।
ਆਲੀਸ਼ਾਨ ਘਰ ਦੇ ਹਨ ਮਾਲਕ
ਸੌਰਵ ਗਾਂਗੁਲੀ ਇਕ ਆਲੀਸ਼ਾਨ ਘਰ ਦੇ ਮਾਲਕ ਹਨ ਅਤੇ ਉਨ੍ਹਾਂ ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਗਾਂਗੁਲੀ ਨੇ ਆਪਣੇ ਘਰ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ ਅਤੇ ਖੂਬਸੂਰਤ ਜੀਵਨ ਬਤੀਤ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਜੱਦੀ ਘਰ 'ਚ 48 ਕਮਰੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 10 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ ਦੋ ਮੰਜ਼ਿਲਾ ਹਵੇਲੀ ਦੇ ਮਾਲਕ ਵੀ ਹੈ।
ਇਹ ਵੀ ਪੜ੍ਹੋ- ਟੈਸਟ ਡੈਬਿਊ 'ਚ ਸੈਂਕੜਾ ਲਗਾ ਕੇ ਮਨਵਾਇਆ ਸੀ 'ਲੋਹਾ', ਸੌਰਵ ਗਾਂਗੁਲੀ ਦੇ ਜਨਮਦਿਨ 'ਤੇ ਪੜ੍ਹੋ ਦਿਲਚਸਪ ਕਿੱਸੇ
ਕਈ ਕੰਪਨੀਆਂ ਬ੍ਰਾਂਡ ਅੰਬੈਸਡਰਾਂ ਅਤੇ ਇਸ਼ਤਿਹਾਰਾਂ ਰਾਹੀਂ ਕਰਦੇ ਹਨ ਮੋਟੀ ਕਮਾਈ
ਸੌਰਵ ਗਾਂਗੁਲੀ ਕਈ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਹਨ ਅਤੇ ਇਸ਼ਤਿਹਾਰਾਂ ਰਾਹੀਂ ਵੀ ਮੋਟੀ ਕਮਾਈ ਕਰਦੇ ਹਨ। ਗਾਂਗੁਲੀ ਇੱਕ ਇਸ਼ਤਿਹਾਰ ਲਈ ਕਰੋੜਾਂ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਗਾਂਗੁਲੀ ਬੰਗਾਲੀ ਟੀਵੀ ਸ਼ੋਅ ਵੀ ਹੋਸਟ ਕਰ ਚੁੱਕੇ ਹਨ, ਜਿਸ ਲਈ ਉਹ ਇਕ ਹਫ਼ਤੇ ਦੇ ਇਕ ਕਰੋੜ ਰੁਪਏ ਲੈਂਦੇ ਸਨ।
ਇਹ ਵੀ ਪੜ੍ਹੋ- ਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ 'ਚ
ਕਰੋੜਾਂ ਦੀਆਂ ਕਾਰਾਂ ਦੇ ਹਨ ਮਾਲਕ
ਸੌਰਵ ਗਾਂਗੁਲੀ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦਾਦਾ ਕੋਲ ਰੇਂਜ ਰੋਵਰ, ਬੀ.ਐੱਮ.ਡਬਲਿਊ, ਮਰਸੀਡੀਜ਼ ਜੀ.ਐੱਲ., ਆਡੀ, ਸੀ.ਐੱਲ.ਕੇ. ਕੰਵਰਟੀਬਲ ਵਰਗੇ ਬ੍ਰਾਂਡ ਦੀਆਂ ਕਾਰਾਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਪਾਕਿ ਟੀਮ ਵਿਸ਼ਵ ਕੱਪ ਲਈ ਕਰੇਗੀ ਭਾਰਤ ਦਾ ਦੌਰਾ, PM ਸ਼ਰੀਫ ਦੇ ਇਸ ਫ਼ੈਸਲੇ ਨਾਲ ਵਧਿਆ ਸਸਪੈਂਸ
NEXT STORY