ਸਪੋਰਟਸ ਡੈਸਕ— ਅੱਜ ਭਾਵ 27 ਜੁਲਾਈ ਨੂੰ ਕ੍ਰਿਕਟ ਦੇ ਇਤਿਹਾਸ 'ਚ ਸ਼ਾਨਦਾਰ ਰਿਕਾਰਡ ਬਣਾਉਣ ਵਾਲੇ ਜੋਂਟੀ ਰੋਡਸ ਦਾ ਜਨਮ ਦਿਨ ਹੈ। 27 ਜੁਲਾਈ 1969 ਨੂੰ ਦੱਖਣੀ ਅਫਰੀਕਾ ਦੇ ਪੀਟਰਮੈਰਿਟਬਰਗ 'ਚ ਉਨ੍ਹਾਂ ਦਾ ਜਨਮ ਹੋਇਆ ਸੀ। ਕ੍ਰਿਕਟ ਦੇ ਮੈਦਾਨ 'ਚ ਅੱਜ ਵੀ ਜਦੋਂ ਕੋਈ ਬਿਹਤਰੀਨ ਕੈਚ ਫੜਦਾ ਹੈ ਜਾਂ ਕੋਈ ਚੰਗੀ ਫੀਲਡਿੰਗ ਕਰਦਾ ਹੈ ਤਾਂ ਉਸ ਦੀ ਤੁਲਨਾ ਜੋਂਟੀ ਰੋਡਸ ਨਾਲ ਕੀਤੀ ਜਾਂਦੀ ਹੈ ਅੱਜ ਵੀ ਕ੍ਰਿਕਟ ਦੇ ਮੈਦਾਨ 'ਤੇ ਕੋਈ ਬਿਹਤਰੀਨ ਕੈਚ ਫੜਦਾ ਹੈ ਜਾਂ ਕੋਈ ਚੰਗੀ ਫੀਲਡਿੰਗ ਕਰਦਾ ਹੈ ਤਾਂ ਉਸ ਦੀ ਤੁਲਨਾ ਜੋਂਟੀ ਰੋਡਸ ਨਾਲ ਕੀਤੀ ਜਾਂਦੀ ਹੈ। ਜੋਂਟੀ ਇਕ ਵਨ-ਡੇ 'ਚ 5 ਕੈਚ ਫੜਨ ਵਾਲੇ ਦੁਨੀਆ ਦੇ ਇਕਮਾਤਰ ਖਿਡਾਰੀ ਹਨ। ਇੰਨਾ ਹੀ ਨਹੀਂ ਜੋਂਟੀ ਬਿਨਾ ਮੈਚ ਖੇਡੇ ਮੈਨ ਆਫ ਦਿ ਮੈਚ ਜਿੱਤਣ ਵਾਲੇ ਇਕਮਾਤਰ ਖਿਡਾਰੀ ਹਨ।

ਜ਼ਿਕਰਯੋਗ ਹੈ ਕਿ ਜੋਂਟੀ ਨੇ 14 ਨਵੰਬਰ 1993 ਨੂੰ ਵੈਸਟਇੰਡੀਜ਼ ਖਿਲਾਫ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ 5 ਕੈਚ ਫੜੇ ਸਨ। ਇਹ ਕਿਸੇ ਵੀ ਫੀਲਡਰ ਵੱਲੋਂ ਇਕ ਮੈਚ 'ਚ ਫੜੇ ਗਏ ਸਭ ਤੋਂ ਜ਼ਿਆਦਾ ਕੈਚ ਹਨ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਵੀ ਚੁਣਿਆ ਗਿਆ ਸੀ। ਇਕ ਫਰਸਟ ਕਲਾਸ ਮੈਚ ਦੇ ਦੌਰਾਨ ਉਨ੍ਹਾਂ ਨੇ 7 ਕੈਚ ਫੜੇ ਸਨ। ਉਸ ਮੈਚ 'ਚ ਜੋਂਟੀ ਰੋਡਸ ਨਹੀਂ ਖੇਡ ਰਹੇ ਸਨ। ਉਨ੍ਹਾਂ ਨੇ ਇਕ ਸਬਸੀਟਿਊਟ ਖਿਡਾਰੀ ਦੇ ਤੌਰ 'ਤੇ ਉਤਾਰਿਆ ਗਿਆ ਸਨ। ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਖਿਡਾਰੀ ਨੂੰ ਬਿਨਾ ਮੈਚ ਖੇਡੇ ਮੈਨ ਆਫ ਦਿ ਮੈਚ ਚੁਣਿਆ ਗਿਆ ਹੋਵੇ।

ਜੋਂਟੀ ਨੂੰ ਭਾਰਤ ਬਹੁਤ ਪਸੰਦ ਹੈ। ਉਨ੍ਹਾਂ ਨੇ ਆਪਣੀ ਧੀ ਦਾ ਨਾਂ ਵੀ ਇੰਡੀਆ ਰਖਿਆ ਹੈ। ਹਾਲ ਹੀ 'ਚ ਉਨ੍ਹਾਂ ਭਾਰਤੀ ਕ੍ਰਿਕਟ ਟੀਮ ਦੇ ਫੀਲਡਿੰਗ ਕੋਚ ਅਹੁਦੇ ਲਈ ਅਪਲਾਈ ਕੀਤਾ ਹੈ। ਅਜਿਹੇ 'ਚ ਜੇਕਰ ਉਹ ਭਾਰਤੀ ਟੀਮ ਦੇ ਕੋਚ ਬਣ ਜਾਂਦੇ ਹਨ ਤਾਂ ਭਾਰਤੀ ਟੀਮ ਦੇ ਫੀਲਡਿੰਗ ਦਾ ਪੱਧਰ ਹੋਰ ਵੱਧ ਜਾਵੇਗਾ। ਜੋਂਟੀ ਨੇ ਆਪਣੇ ਕਰੀਅਰ 'ਚ 52 ਟੈਸਟ ਅਤੇ 245 ਵਨ-ਡੇ ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਮੈਚ 'ਚ 3 ਸੈਂਕੜੇ ਅਤੇ 17 ਅਰਧ ਸੈਂਕੜਿਆਂ ਦੇ ਦਮ 'ਤੇ 2532 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵਨ-ਡੇ ਕ੍ਰਿਕਟ 'ਚ ਉਨ੍ਹਾਂ ਨੇ 5935 ਦੌੜਾਂ ਬਣਾਈਆਂ ਹਨ, ਜਿਸ 'ਚ 2 ਸੈਂਕੜੇ ਅਤੇ 33 ਅਰਧ ਸੈਂਕੜੇ ਸ਼ਾਮਲ ਹਨ।
ਸਾਈ ਨੇ ਕੌਮਾਂਤਰੀ ਤਮਗਾ ਜੇਤੂ ਤੀਰਅੰਦਾਜ਼, ਕੋਚ ਨੂੰ ਰਾਸ਼ਟਰੀ ਕੈਂਪ 'ਚੋਂ ਬਾਹਰ ਕੀਤਾ
NEXT STORY