ਨਵੀਂ ਦਿੱਲੀ- ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀਰਵਾਰ ਨੂੰ 27 ਸਾਲਾਂ ਦਾ ਹੋ ਗਿਆ ਤੇ ਉਸਦੇ ਜਨਮ ਦਿਨ 'ਤੇ ਕ੍ਰਿਕਟ ਜਗਤ ਦੇ ਉਸਦੇ ਸਾਥੀਆਂ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਸ ਮੌਕੇ 'ਤੇ ਸੋਸ਼ਲ ਸਾਈਟ 'ਤੇ ਆਪਣੀ ਤੇ ਰਾਹੁਲ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਅਸੀਂ ਜ਼ਿੰਦਗੀ ਭਰ ਲਈ ਭਰਾ ਹਾਂ, ਭਾਵੇਂ ਕੁਝ ਵੀ ਹੋ ਜਾਵੇ... ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਭਰਾ, ਚਲੋ ਇਸ ਸਾਲ ਨੂੰ ਆਪਣਾ ਬਣਾ ਲਈਏ।''
ਦਰਅਸਲ 'ਕਾਫੀ ਵਿਦ ਕਰਨ' ਸ਼ੋਅ ਵਿਚ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਦੇ ਕਾਰਨ ਰਾਹੁਲ ਤੇ ਪੰਡਯਾ ਦੋਵਾਂ ਨੂੰ ਹੀ ਅਸਥਾਈ ਤੌਰ 'ਤੇ ਪਾਬੰਦੀਸ਼ੁਦਾ ਕੀਤਾ ਗਿਆ ਸੀ। ਦੋਵਾਂ ਖਿਡਾਰੀਆਂ ਨੂੰ ਇਸਦੇ ਲਈ ਭਾਰਤੀ ਕ੍ਰਿਕਟ ਬੋਰਡ ਦੇ ਸਾਹਮਣੇ ਪੇਸ਼ ਹੋ ਕੇ ਸਫਾਈ ਦੇਣੀ ਪਈ ਸੀ ਪਰ ਮਾਮਲਾ ਸੁਲਝਣ ਤੋਂ ਬਾਅਦ ਇਨ੍ਹਾਂ ਟੀਮ ਵਿਚ ਵਾਪਸੀ ਕਰ ਲਈ ਤੇ ਹੁਣ ਦੋਵੇਂ ਹੀ ਆਈ. ਸੀ. ਸੀ. ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ਦਾ ਹਿੱਸਾ ਹਨ।
ਸ਼ਿਖਰ ਧਵਨ, ਅਜਿੰਕਯ ਰਹਾਨੇ ਤੇ ਕ੍ਰਿਸ ਗੇਲ ਨੇ ਵੀ ਰਾਹੁਲ ਨੂੰ ਵਧਾਈ ਦਿੱਤੀ ਹੈ। ਧਵਨ ਨੇ ਲਿਖਿਆ, ''ਜਨਮ ਦਿਨ ਦੀ ਵਧਾਈ ਹੋਵੇ ਭਰਾ। ਤੁਹਾਡਾ ਸਾਲ ਸਫਲ ਹੋਵੇ। ਤੁਹਾਡੇ ਤੋਂ ਵੱਡੀਆਂ ਪਾਰੀਆਂ ਦੀਆਂ ਉਮੀਦਾਂ ਰਹਿਣਗੀਆਂ।''
ਰਹਾਨੇ ਨੇ ਕਿਹਾ,''ਜਨਮ ਦਿਨ ਦੀ ਵਧਾਈ, ਤੁਹਾਡਾ ਸਾਲਾ ਚੰਗਾ ਹੋਵੇ।''
ਆਈ. ਪੀ. ਐੱਲ. ਦੀ ਫ੍ਰੈਂਚਾਇਜ਼ੀ ਪੰਜਾਬ ਨੇ ਵੀ ਟਵਿਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸਦੇ ਟੀਮ ਸਾਥੀਆਂ ਨੇ ਵੀ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਪ੍ਰੋ ਲੀਗ ਟੂਰਨਾਮੈਂਟ : ਨਾ ਤੋਂ ਬਾਅਦ ਭਾਰਤੀ ਟੀਮ ਲਵੇਗੀ ਹਿੱਸਾ
NEXT STORY