ਸਪੋਰਟਸ ਡੈਸਕ : ਆਈ. ਸੀ. ਸੀ ਕ੍ਰਿਕਟ ਵਰਲਡ ਕੱਪ 'ਚ 16 ਜੂਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹਾਈ ਵੋਲਟੇਜ ਮੈਚ ਹੋਣ ਵਾਲਾ ਹੈ। ਅਜਿਹੇ 'ਚ ਭਾਰਤ ਦੇ ਪੂਰਵ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਭਾਰਤ-ਪਾਕ ਮੈਚ ਨੂੰ ਲੈ ਕੇ ਕਿਹਾ ਹੈ ਕਿ ਇਸ ਮੈਚ 'ਚ ਟੀਮ ਇੰਡੀਆ ਦੀ ਜਿੱਤ ਪੱਕੀ ਹੈ। ਜਾਣਕਾਰੀ ਮੁਤਾਬਕ ਯੁਟਿਊਬ ਦੇ ਸਪੈਸ਼ਲ ਸ਼ੋਅ 'ਚ ਸਹਿਵਾਗ ਨੇ ਇਹ ਗੱਲਾਂ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੀ ਮੌਜੂਦਗੀ 'ਚ ਕਿਤੇ।
ਸਹਿਵਾਗ ਨੇ ਕਿਹਾ, 16 ਜੂਨ ਨੂੰ ਮੈਨੂੰ ਨਹੀਂ ਲਗਦਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਭਾਰਤ ਦੇ ਖਿਲਾਫ ਜਿੱਤ ਸਕੇਗਾ। ਇਸ 'ਚ ਕੋਈ ਜੇਕਰ-ਮਗਰ ਨਹੀਂ ਹੈ, ਪਤਾ ਨਹੀਂ ਵਰਲਡ ਕੱਪ 'ਚ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਕੀ ਹੋ ਜਾਂਦਾ ਹੈ। ਪਾਕਿਸਤਾਨ ਦੀ ਟੀਮ ਭਾਰਤ ਦੇ ਖਿਲਾਫ ਐਕਸਟਰਾ ਦਬਾਅ 'ਚ ਵਿੱਖਦੀ ਹੈ। ਜਵਾਬ 'ਚ ਸ਼ੋਇਬ ਨੇ ਕਿਹਾ, ਜੇਕਰ ਪਾਕਿਸਤਾਨ ਟਾਸ ਜਿੱਤ ਜਾਂਦਾ ਹੈ ਤਾਂ ਫਿਰ ਮੈਚ ਦਾ ਨਤੀਜਾ ਬਦਲ ਸਕਦਾ ਹੈ। ਪਾਕਿਸਤਾਨ ਦੀ ਜਿੱਤ ਨਾਲ ਟੂਰਨਾਮੈਂਟ ਖੁੱਲ ਸਕਦਾ ਹੈ। ਅਜਿਹੇ 'ਚ ਇਕ ਵਾਰ ਫਿਰ ਤੋਂ ਦੋਵਾਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ 'ਚ ਇਕ ਦੂਜੇ ਦੇ ਖਿਲਾਫ ਭਿੱੜ ਸਕਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਵਰਲਡ ਕੱਪ 'ਚ ਦੋਨਾਂ ਟੀਮਾਂ 6 ਵਾਰ ਆਹਮਣੇ-ਸਾਹਮਣੇ ਹੋਈਆਂ ਹਨ ਤੇ ਹਰ ਵਾਰ ਭਾਰਤ ਨੇ ਪਾਕਿਸਤਾਨ ਨੂੰ ਧੂੜ ਚਟਾਈ ਹੈ।
ਸਾਬਕਾ ਧਾਕੜ ਫੁੱਟਬਾਲਰ ਭੂਟੀਆ ਖੇਡ ਮੰਤਰੀ ਨੂੰ ਮਿਲੇ, ਫੁੱਟਬਾਲ 'ਤੇ ਕੀਤੀ ਚਰਚਾ
NEXT STORY