ਨਵੀਂ ਦਿੱਲੀ : ਸਾਲ 2018 ਵਿਚ ਟੈਸਟ ਕ੍ਰਿਕਟ 'ਚ ਚੋਟੀ 'ਤੇ ਰਹੇ ਵਿਰਾਟ ਕੋਹਲੀ ਨੂੰ 'ਆਈ. ਸੀ. ਸੀ. ਟੈਸਟ ਟੀਮ ਆਫ ਦਿ ਈਅਰ' ਦਾ ਕਪਤਾਨ ਐਲਾਨ ਕੀਤਾ ਗਿਆ ਹੈ। ਇਸ ਟੀਮ ਵਿਚ ਕੋਹਲੀ ਸਮੇਤ ਭਾਰਤ ਦੇ 3 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਨੌਜਵਾਨ ਵਿਕਟਕੀਪਰ ਬੱਲੇਬਾਜ਼ੀ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼ਾਮਲ ਹਨ। ਭਾਰਤ ਤੋਂ ਇਲਾਵਾ ਨਿਊਜ਼ੀਲੈਂਡ ਹੀ ਅਜਿਹਾ ਦੇਸ਼ ਹੈ ਜਿਸ ਦੇ ਤਿਨ ਖਿਡਾਰੀਆਂ ਨੂੰ ਇਸ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ, ਵਿੰਡੀਜ਼, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ਦੇ ਇਕ-ਇਕ ਖਿਡਾਰੀ ਨੂੰ ਇਸ ਟੀਮ 'ਚ ਜਗ੍ਹਾ ਮਿਲੀ ਹੈ।

ਵਿਰਾਟ ਨੂੰ ਬਿਨਾ ਕਿਸੇ ਸ਼ੱਕ ਤੋਂ ਇਸ ਸਮੇਂ ਟੈਸਟ ਖੇਡ ਰਹੇ ਬੱਲੇਬਾਜ਼ਾਂ ਵਿਚੋਂ ਚੋਟੀ 'ਤੇ ਹਨ। ਉਸ ਨੇ 2018 ਵਿਚ 13 ਟੈਸਟ ਮੈਚਾਂ ਵਿਚ 55.88 ਦੀ ਔਸਤ ਨਾਲ 1322 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 5 ਸੈਂਕੜੇ ਅਤੇ 5 ਅਰਧ ਸੈਂਕੜੇ ਲਾਏ। 2016 ਦੇ ਬਾਅਦ ਤੋਂ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਉਸ ਨੇ ਹਰ ਕਲੈਂਡਰ ਸਾਲ ਵਿਚ 1000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉੱਥੇ ਹੀ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚ ਖੇਡੀ ਗਈ ਸੀਰੀਜ਼ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸੀ। ਉਸ ਨੇ ਇੰਗਲੈਂਡ ਖਿਲਾਫ ਸੀਰੀਜ਼ ਵਿਚ ਉਸ ਨੇ 2 ਮੈਚਾਂ ਵਿਚ 200 ਤੋਂ ਵੱਧ ਦੌੜਾਂ ਬਣਾਈਆਂ ਸੀ। ਭਾਰਤ ਇਸ ਸੀਰੀਜ਼ ਵਿਚ ਇਕ ਟੈਸਟ ਜਿੱਤਣ ਵਿਚ ਸਫਲ ਰਿਹਾ ਸੀ। ਕੋਹਲੀ ਨੇ ਆਸਟਰੇਲੀਆ ਦੇ ਪਰਥ ਵਿਚ ਵੀ ਸੈਂਕੜਾ ਲਾਇਆ ਸੀ।
ਵਨ ਡੇ ਟੀਮ ਦੀ ਵੀ ਮਿਲੀ ਕਪਤਾਨੀ

ਉੱਥੇ ਹੀ ਵਨ ਡੇ ਟੀਮ ਵਿਚ ਕੋਹਲੀ ਨੂੰ ਕਪਤਾਨ ਗਿਆ ਜਦਕਿ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਕੋਲਦੀਪ ਯਾਦਵ ਨੂੰ ਵੀ ਪਲੇਇੰਗ ਇਲੈਵਨ ਵਿਚ ਜਗ੍ਹਾ ਦਿੱਤੀ ਗਈ। ਕੋਹਲੀ ਨੇ ਸਾਲ 2018 ਵਿਚ ਭਾਰਤ ਟੀਮ ਦੀ 14 ਵਨ ਡੇ ਮੈਚਾਂ 'ਚ ਅਗਵਾਈ ਕੀਤੀ, ਜਿਸ ਵਿਚੋਂ 9 ਮੈਚਾਂ ਵਿਚ ਟੀਮ ਨੇ ਜਿੱਤ ਹਾਸਲ ਕੀਤੀ। ਆਈ. ਸੀ. ਸੀ. ਦੀ ਸਾਲ 2018 ਦੀ ਸਰਵਸ੍ਰੇਸ਼ਠ ਵਨ ਡੇ ਵਿਚ ਭਾਰਤੀ ਟੀਮ ਅਤੇ ਇੰਗਲਿਸ਼ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ਆਈ. ਸੀ. ਸੀ. ਦੀ ਵਨ ਡੇ ਟੀਮ ਵਿਚ ਓਪਨਿੰਗ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਅਤੇ ਇੰਗਲੈਂਡ ਦੇ ਜਾਨੀ ਬੇਅਰਸਟੋ ਨੂੰ ਮਿਲੀ ਹੈ। ਰੋਹਿਤ ਨੇ 19 ਪਾਰੀਆਂ ਵਿਚ 73.57 ਦੀ ਔਸਤ ਅਤੇ 100 ਦੀ ਸਟ੍ਰਾਈਕ ਰੇਟ ਨਾਲ 1030 ਦੌੜਾਂ ਬਣਾਈਆਂ ਹਨ। ਬੇਅਰਸਟੋ ਨੇ 22 ਪਾਰੀਆਂ ਵਿਚ 46.59 ਦੀ ਔਸਤ ਅਤੇ 118.22 ਦੇ ਸਟ੍ਰਾਈਕ ਰੇਟ ਨਾਲ 1025 ਦੌੜਾਂ ਬਣਾਈਆਂ। ਭਾਰਤੀ ਕਪਤਾਨ ਨੇ ਸਾਲ 2018 ਵਿਚ 14 ਮੈਚਾਂ ਵਿਚ 6 ਸੈਂਕੜੇ ਅਤੇ 3 ਅਰਧ ਸੈਂਕੜੇ ਦੇ ਨਾਲ 133.55 ਦੀ ਔਸਤ ਨਾਲ 1202 ਦੌੜਾਂ ਬਣਾਈਆਂ।

ICC ਟੈਸਟ ਟੀਮ ਇਸ ਤਰ੍ਹਾਂ ਹੈ : ਟਾਮ ਲਾਥਮ (ਨਿਊਜ਼ੀਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਦਿਮੁਥ ਕਰੂਣਾਰਤਨੇ (ਸ਼੍ਰੀਲੰਕਾ), ਵਿਰਾਟ ਕੋਹਲੀ (ਕਪਤਾਨ) (ਭਾਰਤ), ਹੈਨਰੀ ਨਿਕੋਲਸ (ਨਿਊਜ਼ੀਲੈਂਡ), ਰਿਸ਼ਭ ਪੰਤ (ਭਾਰਤ), ਜੇਸਨ ਹੋਲਡਰ (ਵਿੰਡੀਜ਼), ਕੈਗਿਸੋ ਰਬਾਡਾ (ਦੱਖਣੀ ਅਫਰੀਕਾ), ਨਾਥਨ ਲਿਓਨ (ਆਸਟਰੇਲੀਆ), ਜਸਪ੍ਰੀਤ ਬੁਮਰਾਹ (ਭਾਰਤ) ਅਤੇ ਮੁਹੰਮਦ ਅੱਬਾਸ (ਪਾਕਿਸਤਾਨ)।

ICC ਵਨ ਡੇ ਟੀਮ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ (ਭਾਰਤ), ਜਾਨੀ ਬੇਅਰਸਟੋ (ਇੰਗਲੈਂਡ), ਵਿਰਾਟ ਕੋਹਲੀ (ਕਪਤਾਨ, ਭਾਰਤ), ਜੋ ਰੂਟ (ਇੰਗਲੈਂਡ), ਰੋਸਟ ਟੇਲਰ (ਨਿਊਜ਼ੀਲੈਂਡ), ਬੈਨ ਸਟੋਕਸ (ਇੰਗਲੈਂਡ), ਜੌਸ ਬਟਲਰ (ਇੰਗਲੈਂਡ), ਮੁਸਤਫਿਜ਼ੁਰ ਰਹਿਮਾਨ (ਬੰਗਲਾਦੇਸ਼), ਰਾਸ਼ਿਦ ਖਾਨ (ਅਫਗਾਨਿਸਤਾਨ), ਕੁਲਦੀਪ ਯਾਦਵ (ਭਾਰਤ), ਜਸਪ੍ਰੀਤ ਬੁਮਰਾਹ (ਭਾਰਤ)।
ਜ਼ਖ਼ਮੀ ਕੂਹਣੀ ਦਾ ਆਪ੍ਰੇਸ਼ਨ ਕਰਵਾਏਗਾ ਵਾਰਨਰ
NEXT STORY