ਅਹਿਮਦਾਬਾਦ — ਗੁਜਰਾਤ 'ਚ ਹੋ ਰਹੇ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ 'ਚ ਚੌਥੇ ਰਾਊਂਡ 'ਚ ਭਾਰਤ ਦੇ ਮੌਜੂਦਾ ਰਾਸ਼ਟਰੀ ਨੈਸ਼ਨਲ ਜੂਨੀਅਰ ਚੈਂਪੀਅਨ ਹਰਸ਼ਾ ਭਾਰਤਕੋਠੀ ਨੇ ਖਿਤਾਬ ਦੇ ਵੱਡੇ ਦਾਅਵੇਦਾਰ ਤਜਾਕਿਸਤਾਨ ਦੇ ਗ੍ਰੈਂਡ ਮਾਸਟਰ ਫਾਰੁਖ ਓਮਾਨਤੋਵ ਨੂੰ ਹਰਾਉਂਦਿਆਂ ਆਪਣੇ ਗ੍ਰੈਂਡ ਮਾਸਟਰ ਖਿਤਾਬ ਦਾ ਇੰਤਜ਼ਾਰ ਖਤਮ ਕਰ ਲਿਆ।
ਪਿਰਕ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਹਰਸ਼ਾ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਖਤਰੇ ਚੁੱਕੇ ਅਤੇ ਇਕ ਸਮੇਂ ਜਦੋਂ ਉਸ ਦਾ ਰਾਜਾ ਖਤਰੇ 'ਚ ਨਜ਼ਰ ਆ ਰਿਹਾ ਸੀ ਤਾਂ ਫਾਰੁਖ ਉਸ ਦਾ ਫਾਇਦਾ ਲੈਣ ਲਈ ਕੁਝ ਗਲਤ ਚਾਲਾਂ ਚੱਲ ਗਿਆ ਤੇ ਹਰਸ਼ਾ ਨੇ ਇਕ ਸ਼ਾਨਦਾਰ ਜਿੱਤ ਦਰਜ ਕਰ ਲਈ।
ਇਸ ਤੋਂ ਪਹਿਲਾਂ ਹਰਸ਼ਾ ਨੇ ਪਹਿਲਾਂ ਹੀ ਤਿੰਨੋਂ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਏ ਸਨ ਤੇ ਹੁਣ ਉਸ ਨੇ 2500 ਰੇਟਿੰਗ ਦਾ ਅੰਕੜਾ ਛੂਹਦੇ ਹੋਏ ਭਾਰਤ ਦੇ 56ਵੇਂ ਗ੍ਰੈਂਡ ਮਾਸਟਰ ਹੋਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਪ੍ਰਤੀਯੋਗਿਤਾ ਵਿਚ 16 ਦੇਸ਼ਾਂ ਦੇ 250 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਚੋਟੀ ਦਾ ਦਰਜਾ ਯੂਕ੍ਰੇਨ ਦੇ ਮਾਰਟਿਨ ਕਾਰਵਸਟੀਵ ਨੂੰ ਦਿੱਤਾ ਗਿਆ ਹੈ। ਭਾਰਤੀ ਖਿਡਾਰੀਆਂ 'ਚ ਕਾਰਤਿਕ ਵੈਂਕਟਰਮਨ, ਰੋਹਿਤ ਲਲਿਤ ਬਾਬੂ, ਜੀ. ਏ. ਸਟੇਨੀ ਤੇ ਹਰਸ਼ਾ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ, ਜਦਕਿ ਮਹਿਲਾ ਖਿਡਾਰੀਆਂ 'ਚ ਮੈਰੀ ਗੋਮਜ਼ ਤੇ ਨੰਧਿਧਾ ਪੀ. ਵੀ. ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
80-80 ਲੱਖ 'ਚ ਵਿਕੇ ਸਾਇਨਾ, ਸਿੰਧੂ, ਸ਼੍ਰੀਕਾਂਤ ਤੇ ਪ੍ਰਣਯ
NEXT STORY