ਬਿਊਨਸ ਆਇਰਸ— ਭਾਰਤੀ ਪੁਰਸ਼ ਹਾਕੀ ਫਾਈਵ ਟੀਮ ਨੇ ਯੁਵਾ ਓਲੰਪਿਕ ਖੇਡਾਂ ਦੇ ਪੂਲ ਬੀ ਦੇ ਮੈਚ 'ਚ ਮੰਗਲਵਾਰ ਨੂੰ ਕੀਨੀਆ ਨੂੰ 7-1 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸੁਦੀਪ ਚਿਰਮਾਕੋ (ਪੰਜਵੇਂ ਅਤੇ ਦਸਵੇਂ ਮਿੰਟ) ਅਤੇ ਰਬੀਚੰਦਰਾ ਮੋਈਰੰਗਥਮ (ਪੰਜਵੇਂ ਅਤੇ 11ਵੇਂ ਮਿੰਟ) ਨੇ ਦੋ-ਦੋ ਗੋਲ ਦਾਗੇ।
ਉਨ੍ਹਾਂ ਤੋਂ ਇਲਾਵਾ ਕਪਤਾਨ ਵਿਵੇਕ ਸਾਗਰ (ਅਠਵੇਂ), ਸੰਜੇ (14ਵੇਂ) ਅਤੇ ਰਾਹੁਲ ਕੁਮਾਰ ਰਾਜਭਰ (17ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਕੀਨੀਆ ਵੱਲੋਂ ਇਕਮਾਤਰ ਗੋਲ ਓਲੈਂਡਾ ਓਉਮਾ ਨੇ ਸਤਵੇਂ ਮਿੰਟ 'ਚ ਕੀਤਾ। ਭਾਰਤੀ ਟੀਮ ਵੀਰਵਾਰ ਨੂੰ ਆਪਣੇ ਚੌਥੇ ਮੈਚ 'ਚ ਆਸਟਰੇਲੀਆ ਨਾਲ ਭਿੜੇਗੀ।
ਭਾਰਤ ਨੇ ਜੌਹਰ ਕੱਪ 'ਚ ਜਾਪਾਨ ਨੂੰ 1-0 ਨਾਲ ਹਰਾਇਆ
NEXT STORY