ਬਾਕੂ (ਅਜਰਬੈਜਾਨ), (ਨਿਕਲੇਸ਼ ਜੈਨ)– ਭਾਰਤ ਦੇ 17 ਸਾਲਾ ਸ਼ਤਰੰਜ ਗ੍ਰੈਂਡ ਮਾਸਟਰ ਲਿਓਨ ਲਿਊਕ ਮੇਂਦੋਸਾ ਨੇ ਬਾਕੂ ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। 15 ਦੇਸ਼ਾਂ ਦੇ 122 ਖਿਡਾਰੀਆਂ ਵਿਚਾਲੇ ਹੋਏ ਇਸ ਟੂਰਨਾਮੈਂਟ ਵਿਚ ਲਿਊਕ ਨੇ 9 ਰਾਊਂਡਾਂ ਵਿਚ ਅਜੇਤੂ ਰਹਿੰਦਿਆਂ 5 ਜਿੱਤਾਂ ਤੇ 4 ਡਰਾਅ ਸਮੇਤ ਕੁਲ 7 ਅੰਕ ਬਣਾਏ ਤੇ 2732 ਦੀ ਰੇਟਿੰਗ ਦਾ ਪ੍ਰਦਰਸ਼ਨ ਕਰਦੇ ਹੋਏ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਪਹਿਲੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਅਤੇ ਸੁਹਾਸ ਨੇ ਥਾਈਲੈਂਡ ਪੈਰਾ ਬੈਡਮਿੰਟਨ ਟੂਰਨਾਮੈਂਟ 'ਚ ਜਿੱਤੇ ਸੋਨ ਤਮਗ਼ੇ
7 ਅੰਕ ਬਣਾਉਣ ਵਾਲਾ ਸਰਬੀਆ ਦਾ ਇੰਡਜੀਕ ਅਲੈਗਜ਼ੈਂਡਰ ਤੇ ਰੂਸ ਦਾ ਵਲਾਦੀਸਲਾਵ ਕੋਵਾਲੋਵ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਸ ਪ੍ਰਦਰਸ਼ਨ ਦੇ ਨਾਲ ਹੀ ਹੁਣ ਲਿਊਕ ਦੀ ਫਿਡੇ ਰੇਟਿੰਗ 2621 ਅੰਕਾਂ ’ਤੇ ਪਹੁੰਚ ਗਈ ਹੈ। ਭਾਰਤ ਦਾ ਐੱਸ. ਪੀ. ਸੇਥੂਰਮਨ 6.5 ਅੰਕ ਬਣਾ ਕੇ ਚੌਥੇ ਸਥਾਨ ’ਤੇ ਰਿਹਾ ਤੇ 6 ਅੰਕਾਂ ਨਾਲ ਪ੍ਰਣੀਤ ਵੁਪਾਲਾ ਛੇਵੇਂ ਤੇ ਆਦਿੱਤਿਆ ਮਿੱਤਲ 7ਵੇਂ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : ਜਿੱਤ ਦੇ ਬਾਵਜੂਦ ਰਾਣਾ ਕੋਲੋਂ ਹੋਈ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ ਸਜ਼ਾ
ਦਿਵਿਆ ਦੇਸ਼ਮੁਖ ਬਣੀ ਇੰਟਰਨੈਸ਼ਨਲ ਮਾਸਟਰ
ਸ਼ਤਰੰਜ ਦੀ ਖੇਡ ਵਿਚ ਮਹਿਲਾ ਗ੍ਰੈਂਡ ਮਾਸਟਰ ਤੋਂ ਵੀ ਵੱਡਾ ਟਾਈਟਲ ਹੁੰਦਾ ਹੈ ਇੰਟਰਨੈਸ਼ਨਲ ਮਾਸਟਰ ਅਤੇ ਟੂਰਨਾਮੈਂਟ ਵਿਚ 5 ਅੰਕ ਬਣਾ ਕੇ ਭਾਰਤ ਦੀ ਦਿਵਿਆ ਦੇਸ਼ਮੁਖ ਨੇ ਇੰਟਰਨੈਸ਼ਨਲ ਮਾਸਟਰ ਦਾ ਟਾਈਟਲ ਹਾਸਲ ਕਰ ਲਿਆ ਹੈ ਤੇ ਉਹ ਭਾਰਤੀ ਸ਼ਤਰੰਜ ਦੇ ਇਤਿਹਾਸ ਵਿਚ ਇਹ ਕਾਰਨਾਮਾ ਕਰਨ ਵਾਲੀ 12ਵੀਂ ਸ਼ਤਰੰਜ ਖਿਡਾਰਨ ਬਣ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੁੱਟਬਾਲਰ ਦੀ 2.80 ਲੱਖ ਪੌਂਡ ਦੀ ਕਾਰ ਜ਼ਬਤ, ਕੀਤਾ ਸੀ ਸਿਰਫ ਇਹ ਜੁਰਮ
NEXT STORY