ਸਪੋਰਟਸ ਡੈਸਕ- ਬ੍ਰਸੇਲਜ਼ ਵਿੱਚ ਆਪਣੇ ਡਾਇਮੰਡ ਲੀਗ ਫਾਈਨਲ ਵਿੱਚ ਡੈਬਿਊ ਵਿੱਚ ਭਾਰਤੀ ਅਥਲੀਟ ਅਵਿਨਾਸ਼ ਸਾਬਲੇ ਨੇ ਸ਼ੁੱਕਰਵਾਰ ਰਾਤ ਨੂੰ ਬਾਊਡੌਇਨ ਸਟੇਡੀਅਮ ਵਿੱਚ 3000 ਮੀਟਰ ਸਟੀਪਲਚੇਜ਼ ਵਿੱਚ ਨੌਵਾਂ ਸਥਾਨ ਪ੍ਰਾਪਤ ਕੀਤਾ। ਇਸ ਦੇ ਲਈ ਅਵਿਨਾਸ਼ ਨੇ 8:17.9 ਸਕਿੰਟ ਦਾ ਸਮਾਂ ਲਿਆ। ਇਸ ਦੇ ਨਾਲ ਹੀ ਕੀਨੀਆ ਦੇ ਅਮੋਸ ਸੇਰੇਮ ਨੇ ਪੈਰਿਸ ਓਲੰਪਿਕ ਚੈਂਪੀਅਨ ਮੋਰੱਕੋ ਦੇ ਸੌਫੀਆਨੇ ਅਲ ਬਕਾਲੀ ਨੂੰ ਹਰਾ ਕੇ 8:06.90 ਸਕਿੰਟ ਦੇ ਸਮੇਂ ਨਾਲ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ।
ਦੌੜ ਦੀ ਸ਼ੁਰੂਆਤ ਵਿੱਚ, ਰਾਸ਼ਟਰੀ ਰਿਕਾਰਡ ਧਾਰਕ ਸਾਬਲੇ ਖ਼ਿਤਾਬ ਲਈ ਚੁਣੌਤੀ ਦੇਣ ਦੀ ਸਥਿਤੀ ਵਿੱਚ ਨਹੀਂ ਸੀ, ਕਿਉਂਕਿ ਉਹ ਦਸ ਦੌੜਾਕਾਂ ਦੇ ਸਮੂਹ ਵਿੱਚ ਆਖਰੀ ਸਥਾਨ 'ਤੇ ਸੀ। ਇਸ ਦੇ ਨਾਲ ਹੀ ਅਮੋਸ ਨੇ ਆਖ਼ਰੀ 400 ਮੀਟਰ ਦੌੜ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖੀ ਅਤੇ ਐੱਲ ਬਕਾਲੀ ਨੂੰ ਪਿੱਛੇ ਛੱਡ ਦਿੱਤਾ।
ਜਲੰਧਰ ਦੀ ਖਿਡਾਰਣ ਪਲਕ ਕੋਹਲੀ ਦੇ ਮੁਰੀਦ ਹੋਏ PM ਨਰਿੰਦਰ ਮੋਦੀ, ਸੰਘਰਸ਼ ਦੀ ਕਹਾਣੀ ਜਾਣ ਕਰੋਗੇ ਸਲਾਮ
NEXT STORY