ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਿਨੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹੁਣ ਪੁਸ਼ਟੀ ਕੀਤੀ ਹੈ ਕਿ ਨਿਲਾਮੀ ਸਥਾਨਕ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ।
ਹਾਲ ਹੀ 'ਚ ਆਈ.ਪੀ.ਐੱਲ 'ਚ ਨਿਲਾਮੀ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਅੰਤਿਮ ਸੂਚੀ ਵੀ ਐਲਾਨੀ ਗਈ ਹੈ, ਜਿਸ 'ਚ 991 ਖਿਡਾਰੀਆਂ 'ਚੋਂ ਸਿਰਫ 405 ਖਿਡਾਰੀਆਂ ਦੇ ਨਾਂ ਹੀ ਨਿਲਾਮੀ ਲਈ ਅੱਗੇ ਭੇਜੇ ਗਏ ਹਨ। ਇਨ੍ਹਾਂ ਖਿਡਾਰੀਆਂ 'ਚ 273 ਖਿਡਾਰੀ ਭਾਰਤੀ ਹਨ, ਜਦਕਿ 132 ਵਿਦੇਸ਼ੀ ਖਿਡਾਰੀ ਹਨ, ਜਿਨ੍ਹਾਂ 'ਚ ਸਹਿਯੋਗੀ ਦੇਸ਼ਾਂ ਦੇ ਚਾਰ ਖਿਡਾਰੀ ਸ਼ਾਮਲ ਹਨ। ਨਿਲਾਮੀ ਵਿੱਚ ਕੁੱਲ ਕੈਪਡ ਖਿਡਾਰੀਆਂ ਦੀ ਗਿਣਤੀ 119 ਹੈ, ਜਦੋਂ ਕਿ 282 ਅਨਕੈਪਡ ਅਤੇ 4 ਸਹਿਯੋਗੀ ਦੇਸ਼ਾਂ ਦੇ ਹਨ।
ਇਹ ਵੀ ਪੜ੍ਹੋ : ਸੀਰੀਜ਼ ਹਾਰਨ ਤੋਂ ਬਾਅਦ ਨਿਰਾਸ਼ ਹੋਈ ਹਰਮਨਪ੍ਰੀਤ, ਕਿਹਾ- ਅਸੀਂ ਅੰਤ ਤੱਕ ਜਿੱਤਣ ਦੀ ਦੌੜ 'ਚ ਸੀ
ਜ਼ਿਕਰਯੋਗ ਹੈ ਕਿ ਨਿਲਾਮੀ ਸੂਚੀ ਵਿੱਚ ਵੱਧ ਤੋਂ ਵੱਧ 87 ਸਲਾਟ ਉਪਲਬਧ ਹਨ, ਜਿਨ੍ਹਾਂ ਵਿੱਚੋਂ ਸਿਰਫ 30 ਵਿਦੇਸ਼ੀ ਖਿਡਾਰੀਆਂ ਲਈ ਹਨ। ਇਸ ਤੋਂ ਇਲਾਵਾ ਸਭ ਤੋਂ ਵੱਧ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖੀ ਗਈ ਹੈ। ਨਿਲਾਮੀ ਵਿੱਚ ਕੁੱਲ 19 ਵਿਦੇਸ਼ੀ ਖਿਡਾਰੀਆਂ ਨੇ ਆਪਣਾ ਬੇਸ ਪ੍ਰਾਈਸ 2 ਕਰੋੜ ਰੱਖਿਆ ਹੈ।
1 ਕਰੋੜ ਦੇ ਬੇਸ ਪ੍ਰਾਈਸ 'ਚ ਕੁੱਲ 20 ਖਿਡਾਰੀ ਹਨ, ਜਿਨ੍ਹਾਂ 'ਚੋਂ ਮਨੀਸ਼ ਪਾਂਡੇ ਅਤੇ ਮਯੰਕ ਅਗਰਵਾਲ ਦੋ ਸਥਾਨਕ ਖਿਡਾਰੀ ਹਨ। ਇਸ ਨਿਲਾਮੀ ਵਿੱਚ ਸਾਰੀਆਂ ਟੀਮਾਂ ਦੀ ਕੁੱਲ ਮਿਲਾ ਕੇ ਰਕਮ 206.5 ਕਰੋੜ ਰੁਪਏ ਹੈ, ਜਿਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਕੋਲ ਨਿਲਾਮੀ ਵਿੱਚ ਸਭ ਤੋਂ ਵੱਧ 42.25 ਕਰੋੜ ਰੁਪਏ ਬਚੇ ਹਨ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਕੋਲ ਨਿਲਾਮੀ ਵਿੱਚ 7.05 ਕਰੋੜ ਰੁਪਏ ਬਾਕੀ ਹਨ ਜੋ ਸਾਰੀਆਂ ਟੀਮਾਂ 'ਚੋਂ ਸਭ ਤੋਂ ਘੱਟ ਰਕਮ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੀਰੀਜ਼ ਹਾਰਨ ਤੋਂ ਬਾਅਦ ਨਿਰਾਸ਼ ਹੋਈ ਹਰਮਨਪ੍ਰੀਤ, ਕਿਹਾ- ਅਸੀਂ ਅੰਤ ਤੱਕ ਜਿੱਤਣ ਦੀ ਦੌੜ 'ਚ ਸੀ
NEXT STORY