ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਇਤਿਹਾਸ ਦੀ ਸਭ ਤੋਂ ਜ਼ਿਆਦਾ ਸਫਲ ਟੀਮ ਦੀ ਗੱਲ ਕੀਤੀ ਜਾਵੇ ਤਾਂ ਚੇਨਈ ਸੁਪਰ ਕਿੰਗਜ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਇਸ ਟੀਮ ਨੇ ਦੋ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ ਤਾਂ ਉੱਥੇ ਹੀ ਲਗਭਗ ਹਰ ਵਾਰ ਪਲੇਆਫ 'ਚ ਜਗ੍ਹਾ ਬਣਾਈ ਹੈ। ਚੇਨਈ ਦੋ ਸਾਲ ਦੀ ਪਬੰਧੀ ਤੋਂ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕਰ ਰਹੀ ਹੈ। ਇਸ 'ਚ ਉਸ ਦੀ ਚੁਣੌਤੀ ਆਪਣੇ ਪੁਰਾਣੇ ਖਿਤਾਬ ਨੂੰ ਬਰਕਾਰਰ ਰੱਖਣ ਦੀ ਹੈ।
ਫ੍ਰੈਂਚਾਇਜ਼ੀ ਨੇ ਇਸ ਵਾਰ ਜ਼ਿਆਦਾਤਰ ਆਪਣੇ ਉਨ੍ਹਾਂ ਖਿਡਾਰੀਆਂ ਨੂੰ ਹੀ ਟੀਮ 'ਚ ਬਣਾਈ ਰੱਖਿਆ ਹੈ ਜੋ 2 ਸਾਲ ਪਹਿਲਾਂ ਟੀਮ 'ਚ ਸਨ। ਟੀਮ ਦੀ ਕਪਤਾਨੀ ਇਕ ਵਾਰ ਫਿਰ ਤੋਂ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ 'ਚ ਹੈ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੂੰ ਟੀਮ ਨੇ ਰਿਟੇਨ ਕੀਤਾ ਸੀ। ਅਤੇ ਇਸ ਤੋਂ ਇਲਾਵਾ ਵੈਸਟਇੰਡੀਜ਼ ਦੇ ਡ੍ਰਵਾਇਨ ਬ੍ਰਾਵੋ ਨੂੰ ਫ੍ਰੈਂਚਾਇਜ਼ੀ ਨੇ ਰਾਇਟ ਟੂ ਮੈਚ ਰਾਹੀਂ ਆਪਣੇ ਕੋਲ ਰੱਖਿਆ।
ਇਸ ਤੋਂ ਇਲਾਵਾ ਇਸ ਵਾਰ ਟੀਮ 'ਚ ਹਰਭਜਨ ਸਿੰਘ, ਇਮਰਾਨ ਤਾਹਿਰ, ਅਤੇ ਆਸਟਰੇਲੀਆ ਦੇ ਆਲਰਾਊਂਡਰ ਸ਼ੇਨ ਵਾਟਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਮੁਰਲੀ ਵਿਜੇ, ਕੇਦਾਰ ਜਾਧਵ, ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਦੇ ਜੋਸ ਬਟਲਰ ਜਿਹੇ ਸ਼ਾਨਦਾਰ ਖਿਡਾਰੀ ਹੈ।
ਦੋ ਵਾਰ ਦੀ ਅਜੇਤੂ ਕੋਲ ਗੇਂਦਬਾਜ਼ੀ 'ਚ ਵਧੀਆ ਤਾਕਤ ਹੈ। ਟੀਮ 'ਚ ਨਵੇਂ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ, ਮਾਰਕ ਵੁੱਡ ਅਤੇ ਦੱਖਣੀ ਅਫਰੀਕਾ ਦੇ ਲੁੰਗੀ ਐਨਗਿਦੀ ਹਨ। ਸਪਿਨ ਵਿਭਾਗ 'ਚ ਹਰਭਜਨ ਅਤੇ ਤਾਹਿਰ ਟੀਮ ਦੇ ਮੁੱਖ ਹਥਿਆਰ ਹਨ ਉੱਥੇ ਹੀ ਵੈਕਅਪ 'ਚ ਕਰਨ ਸ਼ਰਮਾ ਦੇ ਰੂਪ 'ਚ ਵਧੀਆ ਵਿਕਲਪ ਹੈ।
ਟੀਮ ਦੀ ਤਾਕਤ ਉਸ ਦਾ ਸੰਯੋਜਨ ਹੈ ਜੋ ਧੋਨੀ ਜਿਹੈ ਕਪਤਾਨ ਦੇ ਨਾਲ ਹੋਰ ਬਿਹਤਰੀਨ ਲੱਗ ਰਿਹਾ ਹੈ। ਹਾਲਾਂਕਿ ਇਸ ਟੀਮ ਦੀ ਇਕ ਕਮਜੋਰੀ ਇਹ ਹੈ ਕਿ ਇਸ ਦੇ 25 ਖਿਡਾਰੀਆਂ 'ਚ 11 ਖਿਡਾਰੀ 30 ਤੋਂ ਜ਼ਿਆਦਾ ਉਮਰ ਦੇ ਹਨ ਜੋ ਖੇਡ ਦੇ ਛੋਟੇ ਫਾਰਮੈਂਟ 'ਚ ਉਸ ਨੂੰ ਦਿੱਕਤ ਦ ਸਕਦੇ ਹਨ।
ਚੌਥੇ ਟੈਸਟ 'ਚ ਆਸਟਰੇਲੀਆ ਨੂੰ ਹਰਾ ਦੱ. ਅਫਰੀਕਾ ਨੇ ਰਚਿਆ ਇਤਿਹਾਸ
NEXT STORY