ਹੈਦਰਾਬਾਦ- ਸੰਜੂ ਸੈਮਸਨ (ਅਜੇਤੂ 102) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 2 ਵਿਕਟਾਂ 'ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਮਹਿਮਾਨ ਟੀਮ ਉਕਤ ਸਕੋਰ ਦਾ ਬਚਾਅ ਨਹੀਂ ਕਰ ਸਕੀ ਤੇ ਮੇਜ਼ਬਾਨ ਟੀਮ ਨੇ ਇਹ ਮੁਕਾਬਲਾ ਪੰਜ ਵਿਕਟਾਂ ਨਾਲ ਜਿੱਤ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ। ਹੈਦਰਾਬਾਦ ਨੇ ਓਪਨਰ ਡੇਵਿਡ ਵਾਰਨਰ ਦੀਆਂ 69, ਜਾਨੀ ਬੇਅਰਸਟ੍ਰਾ ਦੀਆਂ 45 ਤੇ ਵਿਜੇ ਸ਼ੰਕਰ ਦੀਆਂ 34 ਦੌੜਾਂ ਦੀ ਬਦੌਲਤ 19 ਓਵਰਾਂ ਵਿਚ 5 ਵਿਕਟਾਂ 'ਤੇ 201 ਦੌੜਾਂ ਬਣਾ ਕੇ ਦੋ ਮੈਚਾਂ ਵਿਚ ਪਹਿਲੀ ਜਿੱਤ ਹਾਸਲ ਕੀਤੀ, ਜਦਕਿ ਰਾਜਸਥਾਨ ਦੀ ਇਹ ਲਗਾਤਾਰ ਦੂਜੀ ਹਾਰ ਰਹੀ। ਮਜ਼ਬੂਤ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਨੂੰ ਵਾਰਨਰ ਤੇ ਬੇਅਰਸਟ੍ਰਾ ਨੇ 9.4 ਓਵਰਾਂ ਵਿਚ 110 ਦੌੜਾਂ ਜੋੜ ਕੇ ਧਮਾਕੇਦਾਰ ਸ਼ੁਰੂਆਤ ਦਿੱਤੀ। ਵਾਰਨਰ ਨੇ ਸਿਰਫ 37 ਗੇਂਦਾਂ 'ਤੇ 69 ਦੌੜਾਂ ਵਿਚ 9 ਚੌਕੇ ਤੇ 2 ਛੱਕੇ ਲਾਏ। ਬੇਅਰਸਟ੍ਰਾ ਨੇ 28 ਗੇਂਦਾਂ 'ਤੇ 6 ਚੌਕੇ ਤੇ ਇਕ ਛੱਕਾ ਲਾਇਆ।

ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਵਿਜੇ ਸ਼ੰਕਰ ਨੇ ਸਿਰਫ 15 ਗੇਂਦਾਂ 'ਤੇ ਇਕ ਚੌਕੇ ਤੇ ਤਿੰਨ ਸ਼ਾਨਦਾਰ ਛੱਕਿਆਂ ਦੀ ਮਦਦ ਨਾਲ 35 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਸ ਤੋਂ ਪਹਿਲਾਂ ਸੈਮਸਨ ਦੇ ਨਾਂ ਇਸ ਤਰ੍ਹਾਂ ਆਈ. ਪੀ. ਐੱਲ.-12 ਦਾ ਪਹਿਲਾ ਸੈਂਕੜਾ ਹੋ ਗਿਆ। ਸੈਮਸਨ ਨੇ ਸਿਰਫ 55 ਗੇਂਦਾਂ 'ਤੇ 10 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 102 ਦੌੜਾਂ ਬਣਾਈਆਂ। ਕਪਤਾਨ ਅਜਿੰਕਯ ਰਹਾਨੇ ਨੇ 49 ਗੇਂਦਾਂ 'ਤੇ 70 ਦੌੜਾਂ ਵਿਚ 4 ਚੌਕੇ ਤੇ 3 ਛੱਕੇ ਲਾਏ। ਬੇਨ ਸਟੋਕਸ ਨੇ 9 ਗੇਂਦਾਂ 'ਤੇ 3 ਚੌਕੇ ਲਾਉਂਦਿਆਂ ਅਜੇਤੂ 16 ਦੌੜਾਂ ਦਾ ਯੋਗਦਾਨ ਦਿੱਤਾ। ਜੋਸ ਬਟਲਰ (5) ਦੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਸੈਮਸਨ ਨੇ ਰਹਾਨੇ ਨਾਲ ਦੂਜੀ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਫਿਰ ਸਟੋਕਸ ਨਾਲ ਤੀਜੀ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 64 ਦੌੜਾਂ ਜੋੜ ਕੇ ਰਾਜਸਥਾਨ ਰਾਇਲਜ਼ ਨੂੰ ਮਜ਼ਬੂਤ ਸਕੋਰ ਤਕ ਪਹੁੰਚਾ ਦਿੱਤਾ। 24 ਸਾਲਾ ਸੈਮਸਨ ਨੇ ਆਪਣਾ ਦੂਜਾ ਟੀ-20 ਸੈਂਕੜਾ ਬਣਾਇਆ। ਇਸ ਤੋਂ ਪਹਿਲਾਂ ਉਸ ਨੇ 2017 ਵਿਚ ਆਪਣੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾ ਸੈਂਕੜਾ ਬਣਾਇਆ ਸੀ।
ਆਸਟਰੇਲੀਆ ਦੇ ਸਾਬਕਾ ਹਾਕੀ ਖਿਡਾਰੀ ਗੋਵਰਸ ਭਾਰਤੀ ਸਟ੍ਰਾਈਕਰਾਂ ਨੂੰ ਦੇਣਗੇ ਟ੍ਰੇਨਿੰਗ
NEXT STORY