ਸ਼ਾਰਜਾਹ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਈ. ਪੀ. ਐੱਲ. ਮੁਕਾਬਲੇ 'ਚ ਐਤਵਾਰ ਨੂੰ ਮਿਲੀ 34 ਦੌੜਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਆਪਣੀਆਂ ਯੋਜਨਾਵਾਂ ਨੂੰ ਆਪਣੇ ਗੇਂਦਬਾਜ਼ਾਂ 'ਤੇ ਨਹੀਂ ਥੋਪਦੇ ਹਨ। ਆਈ. ਪੀ. ਐੱਲ. ਦੇ ਸਭ ਤੋਂ ਸਫਲ ਕਪਤਾਨ ਰੋਹਿਤ ਨੇ ਕਿਹਾ- ਵਿਕਟ ਚੰਗਾ ਸੀ ਪਰ ਇਹ ਥੋੜਾ ਹੌਲੀ ਸੀ। ਇਸ ਲਈ 200 ਤੋਂ ਵੱਧ ਦੇ ਪਾਰ ਸਕੋਰ ਬਣਾਉਣਾ ਇਹ ਇਕ ਬਹੁਤ ਸ਼ਾਨਦਾਰ ਕੋਸ਼ਿਸ਼ ਸੀ। ਸਾਡੇ ਦਿਮਾਗ 'ਚ ਕੋਈ ਸਕੋਰ ਨਹੀਂ ਚਲ ਰਿਹਾ ਸੀ। ਅਸੀਂ ਆਪਣੇ ਗੇਂਦਬਾਜ਼ਾਂ 'ਤੇ ਭਰੋਸਾ ਕਰਦੇ ਹਾਂ ਤੇ ਇਹੀ ਉਨ੍ਹਾਂ ਨੇ ਕੀਤਾ।

ਖਿਡਾਰੀਆਂ ਨੇ ਸਕੋਰ ਬੋਰਡ ਨੂੰ ਚਲਾਉਣ 'ਚ ਵਧੀਆ ਕੋਸ਼ਿਸ਼ ਕੀਤੀ। ਅਸੀਂ ਮਿਡਲ ਆਰਡਰ ਦੀ ਲਾਈਨਅਪ ਮੈਚ ਦੇ ਦੌਰਾਨ ਸਥਿਤੀ ਦੇ ਹਿਸਾਬ ਨਾਲ ਤੈਅ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਤਿੰਨ ਹਮਲਾਵਰ ਬੱਲੇਬਾਜ਼ਾਂ ਦਾ ਹੋਣਾ ਖੁਸ਼ੀ ਦੀ ਗੱਲ ਸੀ। ਕਰੁਣਾਲ ਨੇ ਅੱਜ ਆਪਣੀ ਮਹੱਤਤਾ ਦਿਖਾ ਦਿੱਤੀ ਹੈ। ਮੈਂ ਗੇਂਦਬਾਜ਼ਾਂ 'ਤੇ ਆਪਣੀਆਂ ਯੋਜਨਾਵਾਂ ਨਹੀਂ ਥੋਪਦਾ ਹਾਂ। ਮੈਂ ਉਸ ਨਾਲ ਉਸ ਦੀਆਂ ਯੋਜਨਾਵਾਂ ਨੂੰ ਸਮਝਦਾ ਹਾਂ ਤੇ ਉਸ ਦੇ ਅਨੁਸਾਰ ਫੀਲਡਿੰਗ ਲਗਾਉਂਦਾ ਹਾਂ।

ਧੋਨੀ ਨੇ ਪੂਰੇ ਕੀਤੇ IPL 'ਚ 100 ਕੈਚ, ਸਿਰਫ ਇਸ ਵਿਕਟਕੀਪਰ ਤੋਂ ਹੈ ਪਿੱਛੇ
NEXT STORY