ਮੁੰਬਈ (ਭਾਸ਼ਾ) : ਮੁੰਬਈ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਅਤੇ ਵਾਨਖੇੜੇ ਸਟੇਡੀਅਮ ਦੇ 10 ਕਰਮਚਾਰੀਆਂ ਅਤੇ ਪ੍ਰਤੀਯੋਗਤਾ ਪ੍ਰਬੰਧਨ ਨਾਲ ਜੁੜੇ 6 ਮੈਬਰਾਂ ਦੇ ਇਸ ਖ਼ਤਰਨਾਕ ਵਾਇਰਸ ਨਾਲ ਪਜ਼ੇਟਿਵ ਪਾਏ ਜਾਣ ਦੇ ਬਾਵਜੂਦ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੂੰ 10 ਤੋਂ 25 ਅਪ੍ਰੈਲ ਦਰਮਿਆਨ ਇਸ ਸ਼ਹਿਰ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚਾਂ ਦੇ ਅਯੋਜਨ ਦੀ ਉਮੀਦ ਹੈ।
ਇਹ ਵੀ ਪੜ੍ਹੋ: ਬੁਮਰਾਹ ਦੀ ਪਤਨੀ ਸੰਜਨਾ ਨੇ ਹਨੀਮੂਨ ਦੀ ਤਸਵੀਰ ਕੀਤੀ ਸਾਂਝੀ, ਕ੍ਰਿਕਟਰ ਨੇ ਦਿੱਤੀ ਇਹ ਪ੍ਰਤੀਕਿਰਿਆ
ਕੋਰੋਨਾ ਵਾਇਰਸ ਦੀ ਸਥਿਤੀ ਜੇਕਰ ਨਿਯੰਤਰਨ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਫਿਰ ਇੰਦੌਰ ਅਤੇ ਹੈਦਰਾਬਾਦ ਨੂੰ ਆਈ.ਪੀ.ਐਲ. ਦੇ ‘ਸਟੈਂਡ ਬਾਈ’ ਸਥਾਨ ਦੇ ਰੂਪ ਵਿਚ ਰੱਖਿਆ ਗਿਆ ਹੈ। ਮੁੰਬਈ ਨੂੰ ਇਸ ਅਮੀਰ ਲੀਗ ਦੇ 10 ਮੈਚਾਂ ਦੀ ਮੇਜ਼ਬਾਨੀ ਕਰਦੀ ਹੈ। ਮਹਾਰਸ਼ਟਰ ਵਿਚ ਸ਼ੁੱਕਰਵਾਰ ਨੂੰ 47000 ਮਾਮਲੇ ਦਰਜ ਕੀਤੇ ਗਏ ਅਤੇ ਉਥੇ ਸੰਭਾਵਿਤ ਤਾਲਾਬੰਦੀ ਦੀ ਸਥਿਤੀ ਨਜ਼ਰ ਆ ਰਹੀ ਹੈ। ਇਸ ਦੇ ਇਲਾਵਾ ਆਯੋਜਕ ਵਾਨਖੇੜੇ ਸਟੇਡੀਅਮ ਦੇ ਕਰਮਚਾਰੀਆਂ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਨਾਲ ਵੀ ਪਰੇਸ਼ਾਨ ਹਨ। ਇਹੀ ਨਹੀਂ ਮੁਕਾਬਲਾ ਪ੍ਰਬੰਧਨ ਦਲ ਦੇ 6 ਮੈਂਬਰਾਂ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ ਅਤੇ ਉਨ੍ਹਾਂ ਨੂੰ ਵੀ ਇਕਾਂਤਵਾਸ ’ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ
ਮੁੰਬਈ ਕ੍ਰਿਕਟ ਸੰਘ (ਐਮ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਜਿੱਥੇ ਤੱਕ ਮੈਦਾਨ ਕਰਮੀਆਂ ਦੀ ਗੱਲ ਹੈ ਤਾਂ ਕੱਲ ਉਦੋਂ 8 ਪਾਜ਼ੇਟਿਵ ਮਾਮਲੇ ਸਨ। ਅੱਜ 2 ਹੋਰ ਮਾਮਲੇ ਪਾਜ਼ੇਟਿਵ ਪਾਏ ਗਏ। ਇਸ ਨਾਲ ਇਨ੍ਹਾਂ ਦੀ ਗਿਣਤੀ ਵੱਧ ਕੇ 10 ਹੋ ਗਈ। ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਉਹ ਅਲਗ-ਥਲਗ ਰਹਿ ਰਹੇ ਹਨ।’ ਉਨ੍ਹਾਂ ਕਿਹਾ, ‘ਅਸੀਂ ਤਿਆਰੀਆਂ ਲਈ ਕਾਂਦਿਵਲੀ ਤੋਂ ਮੁੰਬਈ ਕ੍ਰਿਕਟ ਸੰਘ ਦੇ ਦੂਜੇ ਮੈਦਾਨ ਕਰਮੀਆਂ ਨੂੰ ਲਿਆ ਰਹੇ ਹਾਂ। ਇਸ ਦੇ ਇਲਾਵਾ ਬੀ.ਸੀ.ਸੀ.ਆਈ. ਦੇ ਪ੍ਰਤੀਯੋਗਤਾ ਪ੍ਰਬੰਧਨ ਦੇ 6 ਤੋਂ 7 ਕਰਮਚਾਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ।’
ਇਹ ਵੀ ਪੜ੍ਹੋ: ਹਸਪਤਾਲ ਦੀ ਉਪਰਲੀ ਮੰਜ਼ਿਲ 'ਚੋਂ ਉੱਠ ਰਹੀਆਂ ਸਨ ਅੱਗ ਦੀਆਂ ਲਪਟਾਂ, ਹੇਠਾਂ ਆਪ੍ਰੇਸ਼ਨ ਕਰਦੇ ਰਹੇ 'ਭਗਵਾਨ'
ਇਸ ਬਾਰੇ ਵਿਚ ਜਦੋਂ ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੋਰਡ ਸਥਿਤੀ ਤੋਂ ਪਰੇਸ਼ਾਨ ਹੈ। ਬੋਰਡ ਅਧਿਕਾਰੀ ਨੇ ਕਿਹਾ, ‘ਦੇਖੋ, ਜੇਕਰ ਤਾਲਾਬੰਦੀ ਹੁੰਦੀ ਹੈ ਤਾਂ ਟੀਮਾਂ ਜੈਵ ਸੁਰੱਖਿਅਤ ਵਾਤਾਵਰਨ ਵਿਚ ਹਨ ਅਤੇ ਉਂਝ ਵੀ ਦਰਸ਼ਕਾਂ ਨੂੰ ਸਟੇਡੀਅਮ ਦੀ ਉਮੀਦ ਹੈ।’ ਉਨ੍ਹਾਂ ਕਿਹਾ, ‘ਪਰ ਜੇਕਰ ਸਥਿਤੀ ਆਪੇ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਹੈਦਰਾਬਾਦ ਅਤੇ ਇੰਦੌਰ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ।’ ਮੁੰਬਈ ਵਿਚ ਅਜੇ ਦਿੱਲੀ ਕੈਪੀਟਲਸ, ਮੁੰਬਈ ਇੰਡੀਅਨਸ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਹਨ ਪਰ ਇਨ੍ਹਾਂ ਵਿਚ ਕੋਈ ਵੀ ਟੀਮ ਵਾਨਖੇੜੇ ਨਹੀਂ ਗਈਆਂ।
ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ
ਅਧਿਕਾਰੀ ਨੇ ਕਿਹਾ, ‘ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਬ੍ਰੋਬੋਰਨ ਸਟੇਡੀਅਮ ਅਤੇ ਬਾਂਦਰਾ ਕੁਰਲਾ ਕੰਪਲੈਕਸ ਮੈਦਾਨ ’ਤੇ ਅਭਿਆਸ ਕਰ ਰਹੀਆਂ ਹਨ। ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਨੇ ਚੇਨਈ ਰਵਾਨਾ ਹੋਣ ਤੋਂ ਪਹਿਲਾਂ ਨਵੀਂ ਮੁੰਬਈ ਵਿਚ ਡੀ.ਵਾਈ.ਪਾਟਿਲ ਸਟੇਡੀਅਮ ਵਿਚ ਅਭਿਆਸ ਕੀਤਾ ਸੀ।’
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲਦੇ ਤੇਵਰ, ਕਿਹਾ-ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਦੋਂ ਸ਼ੋਏਬ ਅਖ਼ਤਰ ਨੇ ਮੰਗੇ ਸਨ ਭੱਜੀ ਤੋਂ 2011 WC ਫ਼ਾਈਨਲ ਦੇ ਟਿਕਟ, ਭੱਜੀ ਨੇ ਦਿੱਤਾ ਸੀ ਮਜ਼ੇਦਾਰ ਜਵਾਬ
NEXT STORY