ਨਵੀਂ ਦਿੱਲੀ- ਭਾਰਤ ਅਤੇ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਪਸਲੀਆਂ ਦੀ ਸੱਟ ਦੇ ਕਾਰਨ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਬਚੇ ਸੈਸ਼ਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਟੀਮ ਦੀ ਕਪਤਾਨੀ ਛੱਡੀ ਸੀ। ਸੁਪਰ ਕਿੰਗਜ਼ ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਦੱਸਿਆ ਕਿ ਰਵਿੰਦਰ ਜਡੇਜਾ ਚੇਨਈ ਦੇ ਅਗਲੇ 2 ਮੈਚਾਂ ਵਿਚ ਨਹੀਂ ਖੇਡੇ ਕਿਉਂਕਿ ਉਸਦੀ ਪਸਲੀ ਵਿਚ ਸੱਟ ਹੈ। ਉਹ ਘਰ ਪਰਤ ਆਇਆ ਹੈ। ਜਡੇਜਾ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਮੈਚ ਦੇ ਦੌਰਾਨ ਲੱਗੀ ਸੱਟ ਦੇ ਕਾਰਨ ਦਿੱਲੀ ਕੈਪੀਟਲਸ ਦੇ ਵਿਰੁੱਧ ਵੀ ਨਹੀਂ ਖੇਡੇ ਸਨ। ਸੈਸ਼ਨ ਦੇ ਸ਼ੁਰੂਆਤੀ 8 ਮੈਚ ਵਿਚ ਸੁਪਰ ਕਿੰਗਜ਼ ਦੀ ਕਪਤਾਨੀ ਕਰਨ ਵਾਲੇ ਜਡੇਜਾ ਦੇ ਲਈ ਮੌਜੂਦਾ ਸੈਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਹ 10 ਮੈਚਾਂ ਵਿਚ 20 ਦੀ ਔਸਤ ਨਾਲ ਸਿਰਫ 116 ਦੌੜਾਂ ਹੀ ਬਣਾ ਸਕੇ। ਉਹ 7.51 ਦੀ ਇਕੋਨਾਮੀ ਰੇਟ ਨਾਲ ਪੰਜ ਵਿਕਟਾਂ ਹੀ ਹਾਸਲ ਕਰ ਸਕੇ। ਜਡੇਜਾ ਦੀ ਗੈਰ-ਉਪਲੱਬਧਤਾ ਦਾ ਅਧਿਕਾਰਤ ਕਾਰਨ ਸੱਟ ਨੂੰ ਦੱਸਿਆ ਗਿਆ ਹੈ ਪਰ ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਆਲਰਾਊਂਡਰ ਨੂੰ ਬਾਹਰ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ
ਸੂਤਰ ਨੇ ਨਾਮ ਨਹੀਂ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਸਦੇ ਪਿੱਛੇ ਕੁਝ ਹੋਰ ਵਜ੍ਹਾ ਵੀ ਹੈ। ਜਡੇਜਾ ਨੇ ਇੰਸਟਾਗ੍ਰਾਮ 'ਤੇ ਚੇਨਈ ਨੂੰ ਫਾਲੋ ਕਰਨਾ ਵੀ ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਫ੍ਰੈਂਚਾਇਜ਼ੀ ਨੂੰ 'ਅਨਫਾਲੋ' ਕਰਨ ਦੇ ਜਡੇਜਾ ਦੇ ਫੈਸਲੇ ਦੇ ਵਾਰੇ 'ਚ ਪੁੱਛੇ ਜਾਣ 'ਤੇ ਚੇਨਈ ਦੀ ਸੀ. ਈ. ਓ. ਨੇ ਕਿਹਾ ਕਿ ਉਹ ਇਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਵਿਸ਼ਵਨਾਥਨ ਨੇ ਕਿਹਾ ਕਿ ਮੈਨੂੰ ਇੰਸਟਾਗ੍ਰਾਮ ਅਤੇ ਟਵਿੱਟਰ ਵਰਗੀਆਂ ਚੀਜ਼ਾਂ ਦੇ ਵਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਵਾਰੇ ਵਿਚ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਦੱਸ ਸਕਾਂਗਾ।
ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
ਜਡੇਜਾ ਦੀ ਅਗਵਾਈ ਵਿਚ ਚੇਨਈ ਦੀ ਟੀਮ 8 ਮੈਚਾਂ ਵਿਚ 2 ਜਿੱਤ ਹੀ ਦਰਜ ਕਰ ਸਕੀ ਅਤੇ ਉਸ ਨੂੰ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਧੋਨੀ ਦੇ ਫਿਰ ਕਪਤਾਨ ਬਣਨ 'ਤੇ ਟੀਮ ਨੇ ਚਾਰ ਵਿਚੋਂ ਤਿੰਨ ਮੈਚ ਜਿੱਤੇ ਹਨ। ਧੋਨੀ ਨੇ ਕਪਤਾਨੀ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਜਡੇਜਾ ਨੂੰ ਪਿਛਲੇ ਸੈਸ਼ਨ ਦੇ ਦੌਰਾਨ ਬੋਲਿਆ ਗਿਆ ਸੀ ਕਿ ਉਨ੍ਹਾਂ ਨੂੰ 2022 ਸੈਸ਼ਨ ਵਿਚ ਕਪਤਾਨੀ ਸੌਂਪੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਦਿੱਲੀ ਨੇ ਰਾਜਸਥਾਨ ਨੂੰ 8 ਵਿਕਟਾਂ ਨਾਲ ਹਰਾਇਆ
NEXT STORY