ਕੋਲਕਾਤਾ– ਆਈਪੀਐੱਲ 2023 ਦਾ 53ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ) ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਸ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਕੋਲਕਾਤਾ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ।
ਪੰਜਾਬ ਲਈ ਕਪਤਾਨ ਸ਼ਿਖਰ ਧਵਨ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪ੍ਰਭਸਿਮਰਨ ਨੇ 12 ਦੌੜਾਂ, ਭਾਨੁਕਾ ਰਾਜਪਕਸ਼ੇ ਨੇ 0 ਦੌੜ, ਲਿਆਮ ਲਿਵਿੰਗਸਟੋਨ ਨੇ 15 ਦੌੜਾਂ, ਜਿਤੇਸ਼ ਸ਼ਰਮਾ ਨੇ 21, ਰਿਸ਼ੀ ਧਵਨ ਨੇ 19 ਦੌੜਾਂ, ਸ਼ਾਹਰੁਖ ਖਾਨ ਨੇ 21 ਦੌੜਾਂ ਤੇ ਹਰਪ੍ਰੀਤ ਬਰਾੜ ਨੇ 17 ਦੌੜਾਂ ਬਣਾਈਆਂ। ਕੋਲਕਾਤਾ ਲਈ ਹਰਸ਼ਿਤ ਰਾਣਾ ਨੇ 2 ਵਿਕਟਾਂ, ਵਰੁਣ ਚੱਕਰਵਰਤੀ ਨੇ 3 ਵਿਕਟਾਂ, ਸੁਯਸ਼ ਸ਼ਰਮਾ ਨੇ 1 ਤੇ ਨਿਤੀਸ਼ ਰਾਣਾ ਨੇ 1 ਵਿਕਟ ਲਈਆਂ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਤੀਰਅੰਦਾਜ਼ੀ ਮੁਕਾਬਲਿਆਂ 'ਚੋਂ ਪਰਨੀਤ ਕੌਰ ਨੇ 2 ਸੋਨੇ ਅਤੇ 1 ਕਾਂਸੀ ਦੇ ਤਮਗੇ ਜਿੱਤੇ
ਹੁਣ ਜਦੋਂ ਪਲੇਆਫ ਲਈ ਕੁਆਲੀਫਾਈ ਕਰਨ ਦਾ ਸਮਾਂ ਤੇਜ਼ੀ ਨਾਲ ਹੱਥੋਂ ਨਿਕਲਦਾ ਜਾ ਰਿਹਾ ਹੈ ਤੱਦ ਦੋਵੇਂ ਟੀਮਾਂ ਕੁਆਲੀਫਾਈ ਕਰਨ ਲਈ ਆਪਣੀ ਪੂਰੀ ਵਾਹ ਲਗਾ ਦੇਣਗੀਆਂ। ਕੋਲਕਾਤਾ ਨੂੰ ਜਿੱਥੇ ਕੁਝ ਸਖਤ ਫੈਸਲੇ ਲੈਣੇ ਪੈਣਗੇ, ਉੱਥੇ ਹੀ ਪੰਜਾਬ ਨੂੰ ਵੀ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਇਹ ਵੀ ਪੜ੍ਹੋ : IPL 2023 : ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ
ਦੋਵੇਂ ਟੀਮਾਂ ਦੀ ਪਲੇਇੰਗ 11
ਕੋਲਕਾਤਾ ਨਾਈਟ ਰਾਈਡਰਜ਼ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਵੈਭਵ ਅਰੋੜਾ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਵਰੁਣ ਚੱਕਰਵਰਤੀ।
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ (ਕਪਤਾਨ), ਭਾਨੁਕਾ ਰਾਜਪਕਸ਼ੇ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰੇਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਰਿਸ਼ੀ ਧਵਨ, ਰਾਹੁਲ ਚਾਹਰ, ਅਰਸ਼ਦੀਪ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੀਪਕ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਜਦਕਿ ਹੁਸਾਮੂਦੀਨ ਕੁਆਰਟਰ ਫਾਈਨਲ 'ਚ
NEXT STORY