ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗੋਏ IPL 2023 ਦੇ 12ਵੇਂ ਮੈਚ 'ਚ ਰਹਾਨੇ (61) ਦੇ ਸ਼ਾਨਦਾਕ ਅਰਧ ਸੈਂਕੜੇ ਦੀ ਬਦੌਲਤ ਚੇਨਈ ਨੇ ਮੁੰਬਈ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਚੇਨਈ ਨੂੰ ਜਿੱਤ 158 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਚੇਨਈ ਨੇ 18.1 ਓਵਰਾਂ ਚ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ’ਚ ਲੱਗਾ, ਜੋ 21 ਦੌੜਾਂ ਬਣਾ ਕੇ ਆਊਟ ਹੋਇਆ। ਮੁੰਬਈ ਨੂੰ ਦੂਜਾ ਝਟਕਾ ਈਸ਼ਾਨ ਕਿਸ਼ਨ ਦੇ ਆਊਟ ਹੋਣ ਨਾਲ ਲੱਗਾ। ਈਸ਼ਾਨ 5 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਰਵਿੰਦਰ ਜਡੇਜਾ ਨੂੰ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਸੂਰਯਕੁਮਾਰ ਯਾਦਵ 1 ਦੌੜ, ਕੈਮਰੂਨ ਗ੍ਰੀਨ 12 ਦੌੜਾਂ ਤੇ ਅਰਸ਼ਦ ਖਾਨ 2 ਦੌੜਾਂ, ਤਿਲਕ ਵਰਮਾ 22 ਦੌੜਾਂ ਟ੍ਰਿਟਸਨ ਸਟੱਬਸ 5 ਦੌੜਾਂ ਤੇ ਟਿਮ ਡੇਵਿਡ 31 ਦੌੜਾਂ ਬਣਾ ਆਊਟ ਹੋਏ। ਮੁੰਬਈ ਨੇ 19. 1 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 146 ਦੌੜਾਂ ਬਣਾ ਲਈਆਂ ਹਨ।
ਰਾਵਤ ਨੇ ਰਾਮਕੁਮਾਰ ਨੂੰ ਹਰਾ ਕੇ ਆਈਟੀਐਫ ਫਿਊਚਰਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ
NEXT STORY