ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਆਪਣੀ ਟੀਮ ਦੇ ਖਿਡਾਰੀਆਂ ਨਾਲ ਇਸ ਹਫਤੇ ਹੋਣ ਵਾਲੀ ਆਈ. ਪੀ. ਐੱਲ ਦੀ ਨੀਲਾਮੀ ਦੀ ਪਰਵਾਹ ਕੀਤੇ ਬਿਨਾਂ ਪੂਰਾ ਧਿਆਨ ਅੰਡਰ-19 ਵਰਲਡ ਕੱਪ 'ਤੇ ਲਗਾਉਣ ਲਈ ਕਿਹਾ ਹੈ। ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਟੀਮ ਨਾਲ ਖੇਡੇਗੀ।
ਕਪਤਾਨ ਪ੍ਰਿਥਵੀ ਸ਼ਾਅ ਗਿਲ, ਹਿਮਾਂਸ਼ੂ ਰਾਣਾ, ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ, ਅਰਸ਼ਦੀਪ ਸਿੰਘ ਅਤੇ ਹਾਰਵਿਕ ਦੇਸਾਈ ਬੈਂਗਲੁਰੂ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੀ ਨੀਲਾਮੀ 'ਚ ਹਿੱਸਾ ਲੈਣਗੇ।
ਦ੍ਰਾਵਿੜ ਨੇ ਈ. ਐੱਸ. ਪੀ. ਐੱਨ. ਨੂੰ ਕਿਹਾ ਕਿ ਇਸ ਤੱਥ ਤੋਂ ਲੁਕਿਆ ਨਹੀਂ ਜਾ ਸਕਦਾ ਕਿ ਨੀਲਾਮੀ ਹੋ ਰਹੀ। ਉਸ ਨੇ ਕਿਹਾ ਕਿ ਇਹ ਦਿਖਾਵਾ ਕਰਨ ਦੀ ਜਰੂਰਤ ਨਹੀਂ ਹੈ ਕਿ ਸਾਨੂੰ ਇਸ ਬਾਰੇ 'ਚ ਨਹੀਂ ਪਤਾ, ਅਸੀਂ ਇਸ 'ਤੇ ਕੋਈ ਗੱਲ ਨਹੀਂ ਕੀਤੀ।
ਦ੍ਰਾਵਿੜ ਨੇ ਕਿਹਾ ਕਿ ਆਈ.ਪੀ.ਐੱਲ. ਨੀਲਾਮੀ 'ਤੇ ਲੜਕਿਆਂ ਦਾ ਵਸ਼ ਨਹੀਂ ਹੈ। ਇਕ ਜਾ ਦੋ ਨੀਲਾਮੀ ਨਾਲ ਉਨ੍ਹਾਂ ਦੇ ਕਰੀਅਰ 'ਤੇ ਕੋਈ ਲੰਬਾ ਅਸਰ ਨਹੀਂ ਪਵੇਗਾ। ਉਸ ਨੇ ਕਿਹਾ ਕਿ ਨੀਲਾਮੀ ਤਾਂ ਹਰ ਸਾਲ ਹੋਵੇਗੀ ਪਰ ਭਾਰਤ ਨੂੰ ਵਰਲਡ ਕੱਪ ਸੈਮੀਫਾਈਨਲ ਖੇਡਣ ਦਾ ਮੌਕਾ ਨਹੀਂ ਮਿਲੇਗਾ।
ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਫਾਈਨਲ 'ਚ ਪਹੁੰਚੀ ਸ਼੍ਰੀਲੰਕਾ ਟੀਮ
NEXT STORY