ਨਵੀਂ ਦਿੱਲੀ (ਬਿਊਰੋ)— BCCI ਕਾਫ਼ੀ ਅਮੀਰ ਸੰਸਥਾ ਬਣ ਗਈ ਹੈ, ਪਰ ਉਸਦੇ ਖਰਚੇ ਵੀ ਘੱਟ ਨਹੀਂ ਹਨ। ਪਿਛਲੇ 10 ਸਾਲਾਂ ਵਿਚ ਇੰਡੀਅਨ ਪ੍ਰੀਮੀਅਰ ਲੀਗ (IPL) ਨੇ BCCI ਨੂੰ ਕਾਫ਼ੀ ਅਮੀਰ ਬਣਾਇਆ ਹੈ। ਪਰ BCCI ਕੋਲ ਫਿਲਹਾਲ 4900 ਕਰੋਡ਼ ਰੁਪਏ ਦੀ ਦੇਣਦਾਰੀ ਹੈ।
ਜ਼ਿਕਰਯੋਗ ਹੈ ਕਿ BCCI ਨੂੰ ਅਗਲੇ ਸਮੇਂ ਵਿਚ ਕਈ ਵੱਡੇ ਭੁਗਤਾਨ ਕਰਨੇ ਹਨ, ਉਸਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੁਡ਼ੇ ਸਾਰੇ ਕੇਸਾਂ ਲਈ 2420 ਕਰੋਡ਼ ਰੁਪਏ, ਇਨਕਮ ਟੈਕਸ ਦੇ 540 ਕਰੋਡ਼ ਰੁਪਏ, ਪ੍ਰਤੀਯੋਗੀ ਕਮਿਸ਼ਨ ਵਲੋਂ ਲਗਾਏ ਗਏ।ਜੁਰਮਾਨੇ ਦੇ 52.24 ਕਰੋਡ਼ ਰੁਪਏ, ਸੇਲਸ ਟੈਕਸ ਦੇ 90 ਕਰੋਡ਼ ਰੁਪਏ, ਸਰਵਿਸ ਟੈਕਸ ਦੇ 600 ਕਰੋਡ਼ ਰੁਪਏ ਦੇਣੇ ਹਨ। ਸੁਪਰੀਮ ਕੋਰਟ ਦੇ ਮੁਨਸਫ਼ ਆਰ.ਵੀ. ਰਵੀਂਦਰਨ ਬੀ.ਸੀ.ਸੀ.ਆਈ .ਅਤੇ IPL ਤੋਂ ਹਟਾਈਆਂ ਗਈਆਂ ਫਰੈਂਚਾਇਜੀ ਸਹਾਰਾ ਪੁਣੇ ਵਾਰੀਅਰਸ ਦਰਮਿਆਨ ਵਿਚੋਲਾ ਸਨ, ਪਰ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਐਸ.ਐਨ. ਵਾਰੀਆਵਾ ਨੂੰ ਵਿਚੋਲਾ ਨਿਯੁਕਤ ਕੀਤਾ ਹੈ।
ਦੱਸ ਦਈਏ ਕਿ ਅਨੁਸ਼ਾਸਕਾਂ ਦੀ ਕਮੇਟੀ (COA) ਜਿਸਨੂੰ ਸੁਪਰੀਮ ਕੋਰਟ ਨੇ ਨਿਯੁਕਤ ਕੀਤਾ ਹੈ, ਬੋਰਡ ਦੇ ਕਾਰਜਾਂ ਨੂੰ ਸੰਭਾਲ ਰਹੀ ਹੈ। COA ਦੇ ਮੈਬਰਾਂ ਦਾ ਕਹਿਣਾ ਹੈ ਕਿ ਜੇਕਰ ਕਮੇਟੀ ਫਿਊਟਰ ਟੂਰਸ ਪ੍ਰੋਗਰਾਮ (FTP) ਅਤੇ ਖਿਡਾਰੀਆਂ ਦੇ ਤਨਖਾਹ ਦੇ ਮੁੱਦੇ ਵੇਖ ਰਹੀ ਹੈ, ਤਾਂ ਇਨ੍ਹਾਂ ਮਾਮਲਿਆਂ ਨੂੰ ਵੀ ਵੇਖਣਾ ਚਾਹੀਦਾ ਹੈ।
ਕੋਟਲਾ ਟੈਸਟ 'ਚ ਆਪਣੀ ਜਰਸੀ 'ਤੇ ਇਹ ਖਾਸ ਲੋਗੋ ਲਗਾ ਕੇ ਉਤਰੀ ਭਾਰਤੀ ਟੀਮ
NEXT STORY