ਨਵੀਂ ਦਿੱਲੀ (ਬਿਊੋਰ)— ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਮੈਚ ਵਿਚ ਜਦੋਂ ਦੋਨੋਂ ਟੀਮਾਂ ਰਾਸ਼ਟਰਗਾਨ ਲਈ ਮੈਦਾਨ ਉੱਤੇ ਮੌਜੂਦ ਸੀ, ਉਸ ਸਮੇਂ ਭਾਰਤੀ ਟੀਮ ਦੀ ਜਰਸੀ ਉੱਤੇ ਇਕ ਖਾਸ ਤਰ੍ਹਾਂ ਦਾ ਲੋਗੋ ਵੇਖਿਆ ਗਿਆ।
ਆਰਮਡ ਫੋਰਸ ਲਈ ਲਗਾਇਆ ਲੋਗੋ
ਦਰਅਸਲ, ਪੂਰੀ ਭਾਰਤੀ ਟੀਮ ਆਪਣੀ ਜਰਸੀ ਉੱਤੇ 'ਆਰਮਡ ਫੋਰਸ' ਦਾ ਫਲੈਗ ਲਗਾ ਕੇ ਮੈਦਾਨ ਉੱਤੇ ਉਤਰੀ ਸੀ। ਦੱਸ ਦਈਏ ਕਿ 7 ਦਸੰਬਰ ਨੂੰ ਆਰਮਡ ਫੋਰਸ ਫਲੈਗ ਡੇਅ ਹੈ ਅਤੇ ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟਰਾਂ ਦਾ ਇਹ ਵੀਡੀਓ ਟਵਿੱਟਰ ਉੱਤੇ ਪੋਸਟ ਕੀਤਾ ਹੈ, ਜਿਸ ਵਿਚ ਉਹ ਸਾਰੇ ਇਸ ਫਲੈਗ ਨੂੰ ਆਪਣੇ ਸੀਨੇ ਉੱਤੇ ਲਗਾ ਕੇ ਰਾਸ਼ਟਰਗਾਨ ਗਾ ਰਹੇ ਹਨ।
ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਇਹ ਦਿਨ
ਇਸ ਵਾਰ ਰੱਖਿਆ ਮੰਤਰਾਲਾ 1 ਤੋਂ 7 ਦਸੰਬਰ ਤੱਕ 'ਆਰਮਡ ਫੋਰਸੇਜ਼ ਫਲੈਗ ਡੇਅ' ਮਨਾ ਰਿਹਾ ਹੈ। ਇਹ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕਪਤਾਨ ਵਿਰਾਟ ਕੋਹਲੀ ਦਾ ਆਪਣੀ ਫੌਜ ਪ੍ਰਤੀ ਸਨਮਾਨ ਸੀ। ਹਰ ਸਾਲ 7 ਦਸੰਬਰ ਨੂੰ ਆਰਮਡ ਫੋਰਸੇਜ਼ ਫਲੈਗ ਡੇਅ ਮਨਾਇਆ ਜਾਂਦਾ ਹੈ।
ਟੈਸਟ ਕ੍ਰਿਕਟ 'ਚ ਕੋਹਲੀ ਬਣੇ 5 ਹਜ਼ਾਰੀ, ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਿਆਂ 'ਚ ਹੋਏ ਸ਼ਾਮਲ
NEXT STORY