ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਵਿਚ 15,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਆਈ. ਟੀ. ਐੱਫ. ਪੁਰਸ਼ ਟੈਨਿਸ ਟੂਰਨਾਮੈਂਟ ਦੀ ਸੋਮਵਾਰ ਨੂੰ ਰਸਮੀ ਸ਼ੁਰੂਆਤ ਹੋ ਜਾਵੇਗੀ। ਸੂਬੇ ਦੇ ਖੇਡ ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਰਵੀ ਕੁਮਾਰ ਗੁਪਤਾ ਨੇ ਇੰਦੌਰ ਟੈਨਿਸ ਕਲੱਬ ਵਿਚ ਖੇਡੀ ਜਾ ਰਹੀ ਇਸ 8 ਦਿਨਾਂ ਮੁਕਾਬਲੇ ਦਾ ਉਦਘਾਟਨ ਕੀਤਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ
ਇਸ ਮੌਕੇ 'ਤੇ ਆਲ ਇੰਡੀਆ ਟੈਨਿਸ ਐਸੋਸ਼ੀਏਸ਼ਨ (ਏ. ਆਈ. ਟੀ. ਏ.) ਤੇ ਮੱਧ ਪ੍ਰਦੇਸ਼ ਟੈਨਿਸ ਸੰਘ ਦੇ ਅਧਿਕਾਰੀ ਅਨਿਲ ਧੂਪਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਖੇਡ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਸ ਮੁਕਾਬਲੇ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਮੱਧ ਪ੍ਰਦੇਸ਼ ਟੈਨਿਸ ਸੰਘ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਰਸ਼ ਸਿੰਗਲ ਤੇ ਪੁਰਸ਼ ਡਬਲਜ਼ ਵਰਗਾਂ ਵਾਲੇ ਟੈਨਿਸ ਮੁਕਾਬਲਿਆਂ ਵਿਚ ਮੇਜ਼ਬਾਨ ਭਾਰਤ ਦੇ ਨਾਲ ਹੀ ਯੂਕ੍ਰੇਨ, ਸਵਿਟਜ਼ਰਲੈਂਡ, ਅਮਰੀਕਾ, ਬ੍ਰਿਟੇਨ, ਆਸਟਰੇਲੀਆ ਤੇ ਬੈਲਜੀਅਮ ਦੇ ਕਰੀਬ 100 ਖਿਡਾਰੀ ਹਿੱਸਾ ਲੈ ਰਹੇ ਹਨ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, IND v NAM : 10 ਓਵਰਾਂ ਦੀ ਖੇਡ ਖਤਮ, ਭਾਰਤ ਦਾ ਸਕੋਰ 87/1
NEXT STORY